ਅਗਲੇ ਦੋ ਦਿਨ 16 ਤੇ 17 ਦਸੰਬਰ ਨੂੰ ਦੇਸ਼ ਭਰ ਦੇ ਬੈਂਕਾਂ ਵਿਚ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਨੇ 16 ਤੇ 17 ਦਸੰਬਰ ਨੂੰ ਦੋ ਦਿਨਾ ਹੜਤਾਲ ਦਾ ਐਲਾਨ ਕੀਤਾ ਸੀ।
ਇਹ ਹੜਤਾਲ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਵਿਚ ਹੈ। ਇਹੀ ਵਜ੍ਹਾ ਹੈ ਕਿ ਭਾਰਤੀ ਸਟੇਟ ਬੈਂਕ ਸਣੇ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਅਲਰਟ ਮੈਸੇਜ ਭੇਜ ਦਿੱਤਾ ਹੈ। ਬੈਂਕਾਂ ਨੇ ਆਪਣੇ ਗਾਹਕਾਂ ਨੂੰ ਚੈੱਕ ਕਲੀਅਰੈਂਸ ਤੇ ਫੰਡ ਟਰਾਂਸਫਰ ਵਰਗੇ ਬੈਂਕਿੰਗ ਕੰਮਾਂ ‘ਤੇ ਪ੍ਰਭਾਵ ਬਾਰੇ ਚੇਤਾਵਨੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਉਂਝ ਤਾਂ ਹੜਤਾਲ 16 ਤੇ 17 ਦਸੰਬਰ ਤੱਕ ਹੈ, ਉਥੇ 18 ਦਸੰਬਰ ਨੂੰ ਸ਼ਿਲੌਂਗ ਵਿਚ ਬੈਂਕਾਂ ‘ਚ ਕੰਮ ਨਹੀਂ ਹੋਵੇਗਾ। ਇਸ ਦਿਨ ਯੂ ਸੋਸੋ ਥਾਮ ਦੀ ਬਰਸੀ ਹੈ। ਇਸ ਤੋਂ ਇਲਾਵਾ 19 ਦਸੰਬਰ ਨੂੰ ਐਤਵਾਰ ਹੈ। ਮਤਲਬ 19 ਦਸੰਬਰ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੰਮਕਾਜ ਪ੍ਰਭਾਵਿਤ ਰਹੇਗਾ। ਅਜਿਹੇ ਵਿਚ ਸੁਚਾਰੂ ਢੰਗ ਨਾਲ ਕੰਮਕਾਜ ਲਈ 20 ਦਸੰਬਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ।