ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਅੰਡਰਵਰਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ NCP ਨੇਤਾ ਨੂੰ ਜੇਜੇ ਹਸਪਤਾਲ ਵਿਚ ਮੈਡੀਕਲ ਜਾਂਚ ਕਰਾਈ ਗਈ। ਫਿਰ ਦੋਸ਼ੀ ਨੂੰ ਪੀਐੱਮਐੱਲਏ ਕੋਰਟ ਵਿਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਈਡੀ ਨੇ ਅਦਾਲਤ ਤੋਂ ਦੋਸ਼ੀ ਮਲਿਕ ਦੀ ਰਿਮਾਂਡ ਲਈ 14 ਦਿਨ ਦੀ ਹਿਰਾਸਤ ਮੰਗੀ ਹੈ ਪਰ ਕੋਰਟ ਨੇ 8 ਦਿਨ ਲਈ ਨਵਾਬ ਮਲਿਕ ਨੂੰ ਈਡੀ ਦੀ ਰਿਮਾਂਡ ‘ਤੇ ਭੇਜਿਆ ਗਿਆ ਹੈ। 3 ਮਾਰਚ ਤੱਕ ਹੁਣ ਨਵਾਬ ਮਲਿਕ ਈਡੀ ਦੀ ਕਸੱਟਡੀ ਵਿਚ ਰਹਿਣਗੇ।
ਇਹ ਵੀ ਪੜ੍ਹੋ : ‘ਪੰਜਾਬ ‘ਚ ਹੁਣ EVMs ਦੀ ਸੁਰੱਖਿਆ ਯਕੀਨੀ ਬਣਾਵੇ ਚੋਣ ਕਮਿਸ਼ਨ’- ਰਾਘਵ ਚੱਢਾ
ਨਵਾਬ ਮਲਿਕ ਨਾਲ ਹੋਈ ਪੁੱਛਗਿਛ ‘ਤੇ ਮਹਾਰਾਸ਼ਟਰ ਸਰਕਾਰ ਨੇ ਇਤਰਾਜ਼ ਪ੍ਰਗਟਾਇਆ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਸ ਮਾਮਲੇ ‘ਚ ਐੱਨਸੀਪੀ ਮੁਖੀ ਸ਼ਰਦ ਪਵਾਰ ਮੁੱਖ ਮੰਤਰੀ ਉਧਵ ਠਾਕਰੇ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਮਹਾਰਾਸ਼ਟਰ ਮੰਤਰੀ ਮੰਡਲ ਦੇ ਮੰਤਰੀਆਂ ਅਜੀਤ ਪਵਾਰ, ਛਗਨ ਭੁਜਬਲ, ਹਸਨ ਮੁਸ਼ਰਿਫ, ਦਿਲੀਪ ਪਾਟਿਲ ਤੇ ਰਾਜੇਸ਼ ਟੋਪੇ ਦੀ ਸ਼ਰਤ ਪਵਾਰ ਦੇ ਘਰ ਅੱਗੇ ਦੀ ਰਣਨੀਤੀ ‘ਤੇ ਬੈਠਕ ਹੋਈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸਣਯੋਗ ਹੈ ਕਿ 9 ਨਵੰਬਰ 2021 ਨੂੰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਨਵਾਬ ਮਲਿਕ ਦੇ ਅੰਡਰਵਰਲਡ ਨਾਲ ਰਿਸ਼ਤੇ ਦਾ ਸਨਸਨੀਖ਼ੇਜ਼ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਨਵਾਬ ਮਲਿਕ ਨੇ ਦਾਉਦ ਅਬ੍ਰਾਹਿਮ ਦੇ ਗੈਂਗ ਤੋਂ ਜ਼ਮੀਨਾਂ ਖਰੀਦੀਆਂ। ਇਹ ਜ਼ਮੀਨਾਂ ਮੁੰਬਈ ਵਿੱਚ ਬਲਾਸਟ ਕਰਨ ਵਾਲੇ ਦੋਸ਼ੀਆਂ ਦੀਆਂ ਹਨ।
ਉਨ੍ਹਾਂ ਦੋਸ਼ ਲਾਇਆ ਸੀ ਕਿ ਸਰਕਾਰ ਸ਼ਾਹ ਵਲੀ ਖਾਨ ਤੇ ਹਸੀਨਾ ਪਾਰਕਰ ਦੇ ਕਰੀਬੀ ਸਲੀਮ ਪਟੇਲ ਦੇ ਨਵਾਬ ਮਲਿਕ ਨਾਲ ਕਾਰੋਬਾਰੀ ਸਬੰਧ ਹਨ। ਇਨ੍ਹਾਂ ਦੋਵਾਂ ਨੇ ਨਵਾਬ ਮਲਿਕ ਦੇ ਰਿਸ਼ਤੇਦਾਰ ਦੀ ਇੱਕ ਕੰਪਨੀ ਨੂੰ ਮੁਬਈ ਦੇ LBS ਰੋਡ ‘ਤੇ ਮੌਜੂਦ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚੀ। ਮੰਨਿਆ ਜਾ ਰਿਹਾ ਹੈ ਕਿ ਇਸੇ ਮਾਮਲੇ ਵਿੱਚ ਈਡੀ ਨੇ ਕਾਰਵਾਈ ਕਰਦੇ ਹੋਏ ਮਲਿਕ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ, ਹਾਲਾਂਕਿ ਕੋਈ ਅਧਿਕਾਰਤ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ।