ਆਂਧਰਾ ਪ੍ਰਦੇਸ਼ ਦੇ ਸਤਸਾਈਂ ਜ਼ਿਲ੍ਹੇ ਵਿਚ ਵੀਰਵਾਰ ਨੂੰ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਆਟੋ ‘ਤੇ ਹਾਈਟੈਨਸ਼ਨ ਤਾਰ ਡਿਗਣ ਨਾਲ ਉਸ ਵਿਚ ਅੱਗ ਲੱਗ ਗਈ। ਆਟੋ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਬੈਠੇ ਸਨ। ਇਨ੍ਹਾਂ ਵਿਚੋਂ 7 ਦੀ ਝੁਲਸ ਕੇ ਮੌਤ ਹੋ ਗਈ ਤੇ 1 ਗੰਭੀਰ ਜ਼ਖਮੀ ਹੈ। ਡਰਾਈਵਰ ਤੇ 5 ਹੋਰ ਸਵਾਰੀਆਂ ਨੇ ਆਟੋ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ।
ਪੁਲਿਸ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੇ ਮਜ਼ਦੂਰਾਂ ਨੂੰ ਬੁਲਾਇਆ ਸੀ। ਇਹ ਸਾਰੇ ਇਕ ਸੈਵਨ ਸੀਟਰ ਆਟੋ ਵਿਚ ਬੈਠ ਕੇ ਜਾ ਰਹੇ ਸਨ। ਅਚਾਨਕ ਬਿਜਲੀ ਦਾ ਤਾਰ ਡਿੱਗਿਆ ਤੇ ਆਟੋ ਵਿਚ ਅੱਗ ਲੱਗ ਗਈ।
ਤੜੀਮਾਰੀ ਮੰਡਲ ਦੇ ਚਿੱਲਾਕੋਂਡਾਯਪੱਲੀ ਪਿੰਡ ਨੇੜੇਇਹ ਹਾਦਸਾ ਹੋਇਆ, ਜਦੋਂ ਪੁਲਿਸ ਪਹੁੰਚੀ ਤਾਂ 7 ਲੋਕ ਜ਼ਿੰਦਾ ਸੜ ਚੁੱਕੇ ਸਨ। ਸਾਰੇ ਮਜ਼ਦੂਰ ਸਨ। ਖੇਤਾਂ ਵਿਚ ਕੰਮ ਕਰਨ ਜਾ ਰਹੇ ਸਨ। ਲਕਸ਼ਮੀ ਨਾਂ ਦੀ ਇੱਕ ਮਹਿਲਾ ਨੂੰ ਬਚਾ ਲਿਆ ਗਿਆ ਹੈ ਪਰ ਉੁਸ ਦੀ ਹਾਲਤ ਗੰਭੀਰ ਹੈ। ਮਰਨ ਵਾਲੇ ਗੁਡੂਮਪੱਲੀ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਡਰਾਈਵਰ ਨੇ ਛਲਾਂਗ ਲਗਾ ਕੇ ਜਾਨ ਬਚਾਈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਮੋਹਨ ਰੈੱਡੀ ਨੇ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉੁਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।