ਪਠਾਨਕੋਟ ਤੋਂ ਗੁਰਦਾਸਪੁਰ ਵਾਇਆ ਬਟਾਲਾ ਹੁੰਦੇ ਹੋਏ ਜਾ ਰਹੀ ਮਾਲਗੱਡੀ ਦਾ ਡੱਬਾ ਗੁਰਦਾਸਪੁਰ ਪਲੇਟਫਾਰਮ ਦੇ ਅੱਗੇ ਪਟੜੀ ਤੋਂ ਹੇਠਾਂ ਉਤਰ ਗਿਆ। ਦਰਅਸਲ ਡਰਾਈਵਰ ਗੱਡੀ ਨੂੰ ਪਿੱਛੇ ਕਰ ਰਿਹਾ ਸੀ। ਨਾਲ ਹੀ ਗੱਡੀ ਦਾ ਆਖਰੀ ਡੱਬਾ ਪਟੜੀ ਤੋਂ ਉਤਰ ਗਿਆ ਜਿਸ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਰੇਲਵੇ ਵਿਭਾਗ ਦੇ ਵੱਡੇ ਅਧਿਕਾਰੀ ਮੌਕੇ ‘ਤੇ ਪਹੁੰਚੇ।
ਇਸ ਪੂਰੇ ਮਾਮਲੇ ਦੌਰਾਨ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਦਰਅਸਲ ਜਿਸ ਥਾਂ ਤੋਂ ਗੱਡੀ ਦਾ ਡੱਬਾ ਹੇਠਾ ਉਤਰਿਆ ਹੈ ਉਸ ਦੇ ਪਿੱਛੇ ਬਿਜਲੀ ਦਾ ਖੰਭਾ ਸੀ ਜੇਕਰ ਡੱਬਾ ਉਸ ਦੇ ਨਾਲ ਟਕਰਾ ਜਾਂਦਾ ਦਾ ਵੱਡਾ ਹਾਦਸਾ ਹੋ ਸਕਦਾ ਸੀ।
ਘਟਨਾ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਰੇਲਵੇ ਵਿਭਾਗ ਦੇ ਸਟੇਸ਼ਨ ਮਾਸਟਰ ਅਸ਼ੋਕ ਕੁਮਾਰ ਜੀਆਰਪੀ ਪੁਲਿਸ ਨਾਲ ਮੌਕੇ ‘ਤੇ ਪਹੁੰਚੇ ਤੇ ਇਸ ਗੱਲ ਦੀ ਸੂਚਨਾ ਕੁਝ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ‘ਤੇ ਵਿਭਾਗ ਵੱਲੋਂ ਟ੍ਰੇਨ ਤੇ ਡੱਬੇ ਨੂੰ ਪਟੜੀ ‘ਤੇ ਲਿਆਉਣ ਦਾ ਪੂਰਾ ਸਿਸਟਮ ਭੇਜ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਪਠਾਨਕੋਟ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਜਾਣ ਵਾਲੀ ਗੱਡੀ ਐਕਸਪ੍ਰੈਸ ਗੱਡੀ ਨੂੰ ਦੀਨਾਨਗਰ ਵਿਚ ਹੀ ਰੋਕ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਜਾਣਕਾਰੀ ਮੁਤਾਬਕ ਪਠਾਨਕੋਟ ਤੋਂ ਚੱਲਕੇ 58 ਡੱਬਿਆਂ ਦੀ ਗਿਣਤੀ ਵਾਲੀ ਮਾਲਗੱਡੀ ਕਰਤਾਰਪੁਰ ਤੋਂ ਮੁਕੇਰੀਆਂ, ਪਠਾਨਕੋਟ ਤੋਂ ਗੁਰਦਾਸਪੁਰ ਬਟਾਲਾ ਵਿਚ ਖਾਦ ਉਤਾਰਨ ਲਈ ਆਈ ਹੋਈ ਸੀ। ਜਿਵੇਂ ਹੀ ਰੇਲਗੱਡੀ ਗੁਰਦਾਸਪੁਰ ਪੁੱਜੀ ਤਾਂ ਡਰਾਈਵਰ ਵੱਲੋਂ ਗੱਡੀ ਨੂੰ ਸਹੀ ਥਾਂ ‘ਤੇ ਲਗਾਉਣ ਲਈ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੱਡੀ ਲਾਪ੍ਰਵਾਹੀ ਇਹ ਦੇਖਣ ਨੂੰ ਮਿਲੀ ਕਿ ਗੱਡੀ ਵਿਚ ਸਭ ਤੋਂ ਆਖਰੀ ਡੱਬੇ ਵਿਚ ਗਾਡ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਗੁਆਚਿਆ ਸਾਮਾਨ ਲੱਭਣ ਲਈ ਬੰਦੇ ਨੇ ਇੰਡੀਗੋ ਏਅਰਲਾਈਨਸ ਦੀ ਵੈੱਬਸਾਈਟ ਕੀਤੀ ‘ਹੈਕ’!
ਇਹ ਘਟਨਾ ਦੁਪਿਹਰ 2 ਵਜੇ ਵਾਪਰੀ। ਇਸ ਦੌਰਾਨ ਪਠਾਨਕੋਟ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਗੱਡੀ ਐਕਸਪ੍ਰੈਸ, ਅੰਮ੍ਰਿਤਸਰ ਤੋਂ ਪਠਾਨਕੋਟ ਵੱਲ ਜਾਣ ਵਾਲੀ ਸੁਪਰਫਾਸਟ, ਦਿੱਲੀ ਤੋਂ ਚੱਲਣ ਵਾਲੀ ਗੱਡੀ ਇਕ ਪੈਸੇਂਜਰ ਗੱਡੀ ਪ੍ਰਭਾਵਿਤ ਹੋਈ। ਗੱਡੀ ਨੂੰ ਪਟੜੀ ‘ਤੇ ਲਿਆਉਣ ਲਈ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਲੱਗੇ ਹੋਏ ਹਨ।