ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਬਹੁਤ ਸਾਰੇ ਕਿਸਾਨ ਹੁਣ ਖੇਤਾਂ ਵਿਚ ਵੀ ਸੋਲਰ ਸਿਸਟਮ ਲਗਵਾਉਣ ਲੱਗੇ ਹਨ। ਅਜਿਹਾ ਵਿਚ ਪਿੰਡ ਧੂਲਕੋਟ ਦੇ ਕਿਸਾਨ ਭਰਾਵਾਂ ਹਰਜਿੰਦਰ ਸਿੰਘ ਤੇ ਕੁਲਦੀਪ ਸਿੰਘ ਨੇ ਇਸ ਸਮੱਸਿਆ ਤੋਂ ਨਿਪਟਣ ਲਈ ਨਵਾਂ ਤਰੀਕਾ ਲੱਭਿਆ ਹੈ। ਉਨ੍ਹਾਂ ਨੇ ਖੇਤ ਦਾ ਟਿਊਬਵੈੱਲ ਚਲਾਉਣ ਲਈ ਟਰਾਲੀ ‘ਤੇ ਸੋਲਰ ਸਿਸਟਮ ਲਗਵਾਇਆ ਹੈ। ਖੇਤ ਸੀਂਜਣ ਲਈ ਸੋਲਰ ਸਿਸਟਮ ਨੂੰ ਟਰੈਕਟਰ ਤੋਂ ਖੇਤ ਲਿਆਂਦਾ ਜਾਂਦਾ ਹੈ। ਕੰਮ ਹੋਣ ਦੇ ਬਾਅਦ ਇਸ ਨੂੰ ਘਰ ਲਿਜਾਇਆ ਜਾਂਦਾ ਹੈ।
ਟਿਊਬਵੈੱਲ ਦੀ 7.5 ਹਾਰਸ ਪਾਵਰ ਦੀ ਮੋਟਰ ਚਲਾਉਣ ਲਈ ਬਣਵਾਏ ਇਸ ਸੋਲਰ ਸਿਸਟਮ ‘ਤੇ ਲਗਭਗ 4 ਲੱਖ ਰੁਪਏ ਖਰਚ ਹੋਏ ਹਨ। ਹੁਣ ਉਹ ਇਸ ਨਾਲ ਨਾ ਸਿਰਫ ਆਪਣੇ ਖੇਤਾਂ ਨੂੰ ਸਗੋਂ ਆਸ-ਪਾਸ ਦੇ ਦਰਜਨਾਂ ਹੋਰ ਕਿਸਾਨਾਂ ਦੇ ਖੇਤਾਂ ਨੂੰ ਵੀ ਸਿੰਚਿਤ ਕਰ ਰਹੇ ਹਨ। ਉਹ ਜਦੋਂ ਚਾਹੁਣ ਇਸ ਨਾਲ ਆਪਣੇ ਘਰ ਵਿਚ ਰੌਸ਼ਨੀ ਵੀ ਕਰ ਸਕਦੇ ਹਨ। ਇਸ ‘ਤੇ ਲਗਭਗ 40,000 ਰੁਪਏ ਹੋਰ ਖਰਚ ਕਰਨਾ ਪਵੇਗਾ।
ਟਰਾਲੀ ‘ਤੇ ਸੋਲਰ ਸਿਸਟਮ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਸਿਰਫ ਦੋ ਨਟ ਹੀ ਢਿੱਲੇ ਤੇ ਕੱਸਣੇ ਪੈਂਦੇ ਹਨ। ਲੋੜ ਪੈਣ ‘ਤੇ ਘਰ ਵੀ ਇਸ ਸਿਸਟਮ ਦਾ ਇਸਤੇਮਾਲ ਕਰ ਸਕਦਾ ਹੈ। ਇਹ ਸੋਲਰ ਪੈਨਲ ਕਿਤਾਬ ਦੀ ਤਰ੍ਹਾਂ ਖੁੱਲ੍ਹਦਾ ਤੇ ਬੰਦ ਹੋ ਜਾਂਦਾ ਹੈ। ਇਸ ਵਿਚ 6 ਕਬਜ਼ੇ ਲੱਗੇ ਹਨ। ਇਸ ਨੂੰ ਖੋਲ੍ਹਣ ‘ਤੇ ਇਸ ਦਾ ਆਕਾਰ 27 ਫੁੱਟ ਹੋ ਜਾਂਦਾ ਹੈ। ਇਕੱਠਾ ਕਰਨ ‘ਤੇ ਲਗਭਗ 7 ਫੁੱਟ ਹੀ ਰਹਿ ਜਾਂਦਾ ਹੈ। ਇਸ ਦਾ ਡਿਜ਼ਾਈਨ ਕਿਸਾਨਾਂ ਤੇ ਪਿੰਡ ਕਾਊਨ ਦੀ ਸੰਤ ਐਗਰੋ ਵਰਕਸ ਦੇ ਸੰਚਾਲਕ ਗੁਰਦਰਸ਼ਨ ਸਿੰਘ ਨੇ ਤਿਆਰ ਕੀਤਾ ਹੈ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ‘ਤੇ ਇਸ ਟਰਾਲੀ ਨੂੰ ਦੇਖਿਆ ਤੇ ਆਪਣੇ ਹਿਸਾਬ ਨਾਲ ਡਿਜ਼ਾਈਨ ਤਿਆਰ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਹਰਜਿੰਦਰ ਤੇ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤ ‘ਚ ਸੋਲਰ ਸਿਸਟਮ ਲਗਾਉਣ ਦਾ ਮਨ ਬਣਾਇਆ ਸੀ। ਖੇਤਾਂ ਵਿਚ ਲੱਗੇ ਬਿਜਲੀ ਦੇ ਟਰਾਂਸਫਾਰਮਰ, ਟਿਊਬਵੈੱਲ ਦੀਆਂ ਮੋਟਰਾਂ ਤੇ ਸੋਲਰ ਪੈਨਲ ਚੋਰੀ ਹੋ ਰਹੇ ਹਨ। ਇਸ ਲਈ ਉਨ੍ਹਾਂ ਨੂੰ ਖੇਤ ਵਿਚ ਸੋਲਰ ਸਿਸਟਮ ਲਗਾਉਣ ਤੋਂ ਡਰ ਲੱਗ ਰਿਹਾ ਸੀ। ਇਕ ਦਿਨ ਇੰਟਰਨੈੱਟ ‘ਤੇ ਟਰੈਕਟਰ ਦੀ ਟਰਾਲੀ ‘ਤੇ ਲਗਾਇਆ ਹੋਇਆ ਸੋਲਰ ਸਿਸਟਮ ਦਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਟਰਾਲੀ ‘ਤੇ ਸੋਲਰ ਸਿਸਟਮ ਲਗਾਉਣ ਦਾ ਮਨ ਬਣਾ ਲਿਆ।