ਪਠਾਨਕੋਟ ਵਿੱਚ ਤਾਇਨਾਤ ਪਿੰਡ ਥਰਾਜਵਾਲਾ ਦਾ ਫੌਜੀ ਅਕਾਸ਼ਦੀਪ ਸਿੰਘ (26) ਜੋ ਛੁੱਟੀ ‘ਤੇ ਘਰ ਆਇਆ ਸੀ, ਨੇ ਨਵੀਂ ਬੁਲੇਟ ਖਰੀਦਣ ‘ਤੇ ਦੋਸਤਾਂ ਨੂੰ ਪਾਰਟੀ ਦਿੱਤੀ। ਅਕਾਸ਼ਦੀਪ ਆਪਣੇ ਦੋਸਤਾਂ ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਰੌਬਿਨ ਸਿੰਘ ਅਤੇ ਸੰਨੀ ਦੇ ਨਾਲ ਗਿੱਦੜਬਾਹਾ ਦੇ ਲੰਮੇ ਗੇਟ ਦੇ ਕੋਲ ਚਿਕਨ ਸੈਂਟਰ ਪਹੁੰਚਿਆ।
ਇੱਥੇ ਆਕਾਸ਼ਦੀਪ ਸਿੰਘ ਦਾ ਖਾਣ -ਪੀਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਿਸ ‘ਤੇ ਹਰਪ੍ਰੀਤ ਪਾਰਟੀ ਛੱਡ ਕੇ ਚਲਾ ਗਿਆ, ਬਾਕੀ ਦੋਸਤ ਪਾਰਟੀ ਖਤਮ ਕਰਕੇ ਪਿੰਡ ਲਈ ਰਵਾਨਾ ਹੋ ਗਏ। ਲੰਬੀ ਰੋਡ ‘ਤੇ ਸਥਿਤ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਹਰਪ੍ਰੀਤ ਰਸਤੇ ‘ਚ ਤਲਵਾਰ ਲੈ ਕੇ ਖੜ੍ਹਾ ਸੀ ਅਤੇ ਅਕਾਸ਼ਦੀਪ ਦੇ ਢਿੱਡ ‘ਚ ਤਲਵਾਰ ਨਾਲ ਹਮਲਾ ਕਰ ਦਿੱਤਾ। ਜ਼ਖਮੀ ਅਕਾਸ਼ਦੀਪ ਸਿੰਘ ਨੂੰ ਲੋਕਾਂ ਨੇ ਗਿੱਦੜਬਾਹਾ ਦੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ।
ਉਥੋਂ ਡਾਕਟਰਾਂ ਨੇ ਆਰਮੀ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ, ਜਿੱਥੇ ਦੁਪਹਿਰ ਕਰੀਬ 1 ਵਜੇ ਅਕਾਸ਼ਦੀਪ ਦੀ ਮੌਤ ਹੋ ਗਈ। ਥਾਣਾ ਗਿੱਦੜਬਾਹਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ ‘ਤੇ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਆਕਾਸ਼ਦੀਪ ਕਰੀਬ ਤਿੰਨ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪਠਾਨਕੋਟ ਵਿੱਚ ਤਾਇਨਾਤ ਸੀ। ਲੇਹ ਲੱਦਾਖ ਵਿੱਚ 7 ਅਗਸਤ ਨੂੰ ਡਿਊਟੀ ਜੁਆਇਨ ਕਰਨੀ ਸੀ। ਅਕਾਸ਼ਦੀਪ ਹੀ ਕਮਾਉਣ ਵਾਲਾ ਸੀ। ਮਾਪੇ ਬਜ਼ੁਰਗ ਹਨ। ਜ਼ਮੀਨ ਵੀ ਨਹੀਂ ਹੈ। ਛੋਟੀ ਭੈਣ ਹੁਣ ਪੜ੍ਹਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਸਿਹਤ ਮੰਤਰੀ ਵੱਲੋਂ ਕੀਤੇ ਗਏ ਸ਼ਾਮਲਾਟ ਘਪਲੇ ਦੀ CBI ਜਾਂਚ ਦੀ ਕੀਤੀ ਮੰਗ