MCD ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ’10 ਗਾਰੰਟੀਆਂ’ ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੀਐੱਮ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ। ਅਸੀਂ ਫੈਵੀਕਾਲ ਦੀ ਜੋੜਹ ਦੀ ਤਰ੍ਹਾਂ ਹਾਂ ਜੋ ਟੁੱਟਦੇ ਨਹੀਂ। ਦੂਜੀ ਪਾਰਟੀ ਵਾਲੇ ਮਨੋਰਥ ਪੱਤਰ ਜਾਰੀ ਕਰਦੇ ਹਨ ਪਰ ਇਨ੍ਹਾਂ ਦੀ ਨੀਅਤ ਸਾਫ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਮੈਨੂੰ ਗਾਲ਼ ਕੱਢਣ ਤੋਂ ਇਲਾਵਾ MCD ਨੂੰ ਇਕ ਪੈਸਾ ਨਹੀਂ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਦੇ ਹਨ ਇਹ ਲੋਕ ਤੇ ਜੇਲ੍ਹ ਭੇਜਦੇ ਹਨ ਸਤੇਂਦਰ ਜੈਨ ਤੇ ਮਨੀਸ਼ ਸਿਸੌਦੀਆ ਨੂੰ ਤਾਂ ਜੋ ਦਿੱਲੀ ਸਰਕਾਰ ਦਾ ਕੰਮ ਰੋਕਣ ਵਿਚ ਤੇ ਦਿੱਲੀ ਵਾਸੀਆਂ ਦੀ ਹਾਲਤ ਖਰਾਬ ਕਰਨ ਵਿਚ ਕੋਈ ਕਸਰ ਨਾ ਛੱਡੀ ਜਾਵੇ। ਸੀਐੱਮ ਨੇ ਕਿਹਾ ਕਿ ਇਨ੍ਹਾਂ ਨੇ ਕਿਹਾ ਸੀ ਕੂੜੇ ਦੇ ਪਹਾੜ ਖਤਮ ਕਰ ਦੇਵਾਂਗੇ ਤੇ ਦਿੱਲੀ ਦੀ ਹਰ ਗਲੀ ਕੂੜੇ ਮੁਕਤ ਹੋਵੇਗੀ ਪਰ ਕੁਝ ਨਹੀਂ ਹੋਇਆ। ਇਹ ਸਾਰੇ ਵਾਅਦੇ ਝੂਠੇ ਕਰਦੇ ਹਨ। ਸਾਰਾ ਬਾਜ਼ਾਰ ਕੂੜੇ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਕਹਿੰਦੀ ਹੈ ਕਿ ਸੂਬਾ ਸਰਕਾਰ ਸਾਨੂੰ ਪੈਸਾ ਨਹੀਂ ਦਿੰਦੀ, ਇਹ ਕਹਿੰਦੇ ਹੋਏ ਵੀ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ।
10 ਗਾਰੰਟੀਆਂ :
ਦਿੱਲੀ ਨੂੰ ਸੁੰਦਰ ਬਣਾਵਾਂਗੇ।
ਕੂੜੇ ਦੇ ਪਹਾੜਾਂ ਨੂੰ ਖਤਮ ਕਰਾਂਗੇ, ਭ੍ਰਿਸ਼ਟਾਚਾਰ ਮੁਕਤ MCD ਹੋਵੇਗੀ।
ਪਾਰਕਿੰਗ ਦੀਆਂ ਸਮੱਸਿਆਵਾਂ ਤੋਂ ਮੁਕਤੀ ਦਿਵਾਵਾਂਗੇ।
ਆਵਾਰਾ ਪਸ਼ੂਆਂ ਤੋਂ ਦਿੱਲੀ ਨੂੰ ਮੁਕਤ ਕਰਾਂਗੇ।
ਨਗਰ ਨਿਗਮ ਦੀਆਂ ਗਲੀਆਂ ਨੂੰ ਸਹੀ ਕਰਾਵਾਂਗੇ
ਨਗਰ ਨਿਗਮ ਸਕੂਲ ਤੇ ਹਸਪਤਾਲ ਠੀਕ ਕਰਾਵਾਂਗੇ
ਨਗਰ ਨਿਗਮ ਦੇ ਸਾਰੇ ਪਾਰਕਾਂ ਨੂੰ ਸ਼ਾਨਦਾਰ ਬਣਾਵਾਂਗੇ
ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ
ਵਪਾਰੀਆਂ ਲਈ ਲਾਇਸੈਂਸ ਦੀ ਪ੍ਰਕਿਰਿਆ ਨੂੰ ਆਸਾਨ ਬਣਾਵਾਂਗੇ
ਰੇਹੜੀ ਪਟੜੀ ਵਾਲਿਆਂ ਨੂੰ ਵੈਨਿੰਗ ਜ਼ੋਨ ਬਣਾਵਾਂਗੇ, ਉਨ੍ਹਾਂ ਨੂੰ ਵੀ ਭ੍ਰਿਸ਼ਟਾਚਾਰ ਕੋਂ ਮੁਕਤ ਕਰਾਂਗੇ
ਵੀਡੀਓ ਲਈ ਕਲਿੱਕ ਕਰੋ -: