ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਬਹੁਤ ਹੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਸਿਮਨਰਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਰਹੀ ਹੈ। ਆਖਰੀ ਰਾਊਂਡ ਤੱਕ ਕੁਝ ਵੀ ਹੋ ਸਕਦਾ ਹੈ। 8ਵੇਂ ਰਾਊਂਡ ਵਿੱਚ ਗੁਰਮੇਲ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਕੁਝ ਵੋਟਾਂ ਦੇ ਫਰਕ ਨਾਲ ਪਛਾੜਿਆ ਹੈ।
8ਵੇਂ ਰਾਊਂਡ ਦੇ ਨਤੀਜਿਆਂ ਵਿੱਚ ਮੁਕਾਬਲਾ ਦਿਲਚਸਪ ਹੁੰਦਾ ਨਜ਼ਰ ਆ ਰਿਹਾ ਹੈ। ‘ਆਪ’ ਦੇ ਗੁਰਮੇਲ ਸਿੰਘ 110 ਵੋਟਾਂ ਦੇ ਫਰਕ ਨਾਲ ਅੱਗੇ ਹੋ ਗਏ ਹਨ। ਗੁਰਮੇਲ ਸਿੰਘ ਨੂੰ 47,083 ਵੋਟਾਂ ਪਈਆਂ, ਉਥੇ ਹੀ ਸਿਮਰਨਜੀਤ ਮਾਨ ਨੂੰ 46,973 ਨਾਲ ਆਮ ਆਦਮੀ ਪਾਰਟੀ ਤੋਂ ਪਛੜ ਗਏ ਹਨ। ਦੂਜੇ ਪਾਸੇ ਕਾਂਗਰਸ ਦੇ ਦਲਵੀਰ ਗੋਲਡੀ ਨੂੰ 14,079 ਵੋਟਾਂ, BJP ਦੇ ਕੇਵਲ ਢਿੱਲੋਂ ਨੂੰ ਪਈਆਂ 10,721 ਵੋਟਾਂ, ਬੀਬੀ ਕਮਲਦੀਪ ਰਾਜੋਆਣਾ ਨੂੰ 7894 ਵੋਟਾਂ ਪਈਆਂ।
ਦੱਸ ਦੇਈਏ ਕਿ 6ਵੇਂ ਰਾਊਂਡ ਦੇ ਨਤੀਜਿਆਂ ਵਿੱਚ ਸਿਮਰਨਜੀਤ ਮਾਨ ਹੀ ਅੱਗੇ ਬਣੇ ਰਹੇ। ਉਨ੍ਹਾਂ ਨੂੰ 34,702 ਵੋਟਾਂ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 33,252 ਪਈਆਂ ਵੋਟਾਂ, ਦਲਵੀਰ ਗੋਲਡੀ ਨੂੰ 9373 ਵੋਟਾਂ, BJP ਦੇ ਕੇਵਲ ਢਿੱਲੋਂ ਨੂੰ ਪਈਆਂ 6315 ਵੋਟਾਂ ਤੇ ਕਮਲਦੀਪ ਰਾਜੋਆਣਾ ਨੂੰ 5587 ਵੋਟਾਂ ਪਈਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
7ਵੇਂ ਰਾਊਂਡ ਦੇ ਨਤੀਜਿਆਂ ਵਿੱਚ ਸਿਮਰਨਜੀਤ ਮਾਨ ਨੂੰ 42,511 ਵੋਟਾਂ, ‘ਆਪ’ ਦੇ ਗੁਰਮੇਲ ਸਿੰਘ ਨੂੰ 42,028 ਵੋਟਾਂ, ਦਲਵੀਰ ਗੋਲਡੀ ਨੂੰ 12,351 ਵੋਟਾਂ, BJP ਦੇ ਕੇਵਲ ਢਿੱਲੋਂ ਨੂੰ 8016 ਵੋਟਾਂ, ਕਮਲਦੀਪ ਰਾਜੋਆਣਾ ਨੂੰ 7278 ਵੋਟਾਂ ਪਈਆਂ ਸਨ।