ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਐਡਵੋਕੇਟ ਬਣ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।
ਨਾਲ ਹੀ ਉਨ੍ਹਾਂ ਲਿਖਿਆ ਕਿ ਮੈਂ ਇਸ ਖੁਸ਼ੀ ਦੇ ਪਲ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਮੈਂ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਵਿਚ ਵਕੀਲ ਬਣ ਗਈ ਹਾਂ ਤੇ ਮੈਨੂੰ ਐਡਵੋਕੇਟ ਇਨਰੋਲਮੈਂਟ ਸਰਟੀਫਿਕੇਟ ਮਿਲਿਆ ਹੈ। ਬਹੁਤ ਹੀ ਮੁਸ਼ਕਲ ਤੇ ਬਿਜ਼ੀ ਸਮੇਂ ਵਿਚ ਮੈਂ ਤਿੰਨ ਸਾਲ ਦੀ ਸਖਤ ਮਿਹਨਤ ਨਾਲ ਇਹ ਅਧਿਐਨ ਪੂਰਾ ਕੀਤਾ ਹੈ ਜਿਸ ਵਿਚ ਆਪ ਸਾਰਿਆਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: