ਜਲੰਧਰ ਦੇ ਕਰਤਾਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ 60 ਫੁੱਟ ਡੂੰਘੇ ਬੋਰਵੈੱਲ ਵਿਚ ਇਕ ਇੰਜੀਨੀਅਰ ਡਿਗ ਗਿਆ ਹੈ। ਇੰਜੀਨੀਅਰ ਰੇਤ ਦੇ ਹੇਠਾਂ ਦੱਬਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਟੜਾ ਨੈਸ਼ਨਲ ਹਾਈਵੇ ‘ਤੇ ਚੱਲ ਰਹੇ ਕੰਮ ਦੌਰਾਨ ਇਹ ਹਾਦਸਾ ਵਾਪਰ ਗਿਆ।
ਦੋ ਇੰਜੀਨੀਅਰ ਪਿੱਲਰ ਦਾ ਕੰਮ ਕਰ ਰਹੇ ਸਨ। ਇਕ ਇੰਜੀਨੀਅਰ ਦਾ ਬਾਹਰ ਆ ਗਿਆ ਪਰ ਦੂਜਾ ਅਜੇ ਵੀ ਪਿੱਲਰ ਦਾ ਕੰਮ ਕਰ ਰਿਹਾ ਸੀ ਕਿ ਉਹ ਡੂੰਘੇ ਬੋਰਵੈੱਲ ਵਿਚ ਜਾ ਡਿੱਗਾ। ਉਸ ਦੇ ਉਪਰ ਰੇਤ ਡਿੱਗ ਗਈ। NDRF ਦੀ ਟੀਮ ਜੇਸੀਬੀ ਦੀ ਮਦਦ ਨਾਲ ਇੰਜੀਨੀਅਰ ਨੂੰ ਕੱਢਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। 30 ਫੁੱਟ ਦੇ ਲਗਭਗ ਖੁਦਾਈ ਕੀਤੀ ਜਾ ਚੁੱਕੀ ਹੈ।
ਰੈਸਕਿਊ ਆਪ੍ਰੇਸ਼ਨ ਜਾਰੀ ਹੈ। NDRF ਦੀ ਟੀਮ ਮੌਕੇ ‘ਤੇ ਮੌਜੂਦ ਹੈ। ਘਟਨਾ ਬੀਤੀ ਰਾਤ ਲਗਭਗ 10 ਵਜੇ ਵਾਪਰੀ। ਜਾਣਕਾਰੀ ਦਿੰਦਿਆਂ ਦੂਜੇ ਇੰਜੀਨੀਅਰ ਨੇ ਦੱਸਿਆ ਕਿ ਅਸੀਂ ਦੋਵੇਂ ਇਕੱਠੇ ਕੰਮ ਕਰ ਰਹੇ ਸੀ। ਉਹ ਪੰਜ ਮਿੰਟ ਪਹਿਲਾਂ ਹੀ ਬਾਹਰ ਆਇਆ ਸੀ। ਉਸ ਦਾ ਦੂਜਾ ਸਾਥੀ ਅੰਦਰ ਹੀ ਸੀ ਕਿ ਉਸ ‘ਤੇ ਰੇਤ ਡਿੱਗ ਗਈ।
ਵੀਡੀਓ ਲਈ ਕਲਿੱਕ ਕਰੋ -: