ਪੰਜਾਬ ਦੇ ਫਰੀਦਕੋਟ ‘ਚ ਗੋਲੇਵਾਲਾ ਬੇਅਦਬੀ ਕਾਂਡ ਦੇ ਦੋਸ਼ੀ ਵਿੱਕੀ ਮਸੀਹ ਦੀ ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੋਸ਼ੀ ਨੂੰ ਫਰੀਦਕੋਟ ਮਾਡਰਨ ਜੇਲ ‘ਚ ਸ਼ਿਫਟ ਕਰ ਲਈ ਲੈ ਕੇ ਗਈ ਪਰ ਜੇਲ੍ਹ ਪ੍ਰਸ਼ਾਸ਼ਨ ਨੇ ਮੁਲਜ਼ਮ ਨੂੰ ਰੱਖਣ ਨੂੰ ਇਨਕਾਰ ਕਰ ਦਿੱਤਾ। ਇਸ ‘ਤੋਂ ਬਾਅਦ ਪੁਲਿਸ ਦੀ ਟੀਮ ਦੋਸ਼ੀ ਨੂੰ ਮਾਨਸਾ ਜੇਲ੍ਹ ਲੈ ਕੇ ਗਈ।
ਮਾਨਸਾ ਜੇਲ੍ਹ ਦੇ ਪ੍ਰਸ਼ਾਸ਼ਨ ਨੇ ਨਰਸਿੰਗ ਕੇਅਰ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਜੇਲ੍ਹ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ‘ਚ ਦੋਸ਼ੀਆਂ ਨੂੰ ਇਕ ਵਾਰ ਫਿਰ ਤੋਂ ਗੁਰੂ ਗੋਬਿੰਦ ਜੇਲ ‘ਚ ਤਬਦੀਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਗੱਲ ਦੀ ਪੁਸ਼ਟੀ ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਰਾਜੀਵ ਨੇ ਕੀਤੀ ਹੈ। ਮੁਲਜ਼ਮ ਨੇ ਪੁਲਿਸ ਹਿਰਾਸਤ ਵਿੱਚ ਗਲੇ ਵਿੱਚ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਘਟਨਾਕ੍ਰਮ ਅਨੁਸਾਰ ਬੇਅਦਬੀ ਦੀ ਘਟਨਾ 23 ਅਪ੍ਰੈਲ 2023 ਨੂੰ ਕਸਬਾ ਗੋਲੇਵਾਲਾ ਵਿਖੇ ਵਾਪਰੀ ਸੀ, ਇਸ ਘਟਨਾ ‘ਚ ਵਿੱਕੀ ਮਸੀਹ ਅਤੇ ਰੂਪ ਨੂੰ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਤੋਂ ਮਿਲੀ ਲੀਡ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਸੀ। ਘਟਨਾ ਤੋਂ ਬਾਅਦ ਮਾਮਲੇ ਦਾ ਖੁਲਾਸਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਵਿੱਕੀ ਮਸੀਹ ਅਤੇ ਰੂਪ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ : ਡੀਜੀਪੀ ਗੌਰਵ ਯਾਦਵ ਪਹੁੰਚੇ ਲੁਧਿਆਣਾ: ਬੱਸ ਸਟੈਂਡ ‘ਤੇ ਕੀਤੀ ਚੈਕਿੰਗ, 2 ਦਿਨ ਜਾਰੀ ਰਹੇਗੀ ਸਰਚ
ਪੁਲਿਸ ਰਿਮਾਂਡ ਦੇ ਦੂਜੇ ਦਿਨ ਪੁਲਿਸ ਲਾਕਅੱਪ ‘ਚ ਦੋਸ਼ੀ ਵਿੱਕੀ ਮਸੀਹ ਨੇ ਆਪਣੇ ਗਲੇ ‘ਚ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ‘ਚ ਸੁਧਾਰ ਹੋਣ ‘ਤੇ ਪੁਲਿਸ-ਪ੍ਰਸ਼ਾਸਨ ਦੋਸ਼ੀ ਨੂੰ ਜੇਲ ‘ਚ ਭੇਜਣ ਦੀ ਤਿਆਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: