ਲੁਧਿਆਣਾ ਵਿਚ ਮਰਾਡੋ ਪੁਲਿਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ਏਸੀਪੀ ਨੇ ਸਸਪੈਂਡ ਕਰ ਦਿਤਾ। ਚੌਕੀ ਇੰਚਾਰਜ ਨੇ 5 ਦਿਨ ਪਹਿਲਾਂ ਦੇਰ ਰਾਤ ਮਹਿਲਾ ‘ਤੇ ਹੱਥ ਚੁੱਕਿਆ ਸੀ। ਮਹਿਲਾ ਨੇ ਪੁਲਿਸ ਮੁਲਾਜ਼ਮ ‘ਤੇ ਮਾਰਕੁੱਟ ਦਾ ਦੋਸ਼ ਲਗਾਇਆ ਸੀ।
ਘਟਨਾ GNE ਕਾਲਜ ਦੇ ਕੋਲ ਦੀ ਹੈ। ਪੂਰੇ ਘਟਨਾਕ੍ਰਮ ਦਾ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਪੁਲਿਸ ਮੁਲਾਜ਼ਮ ਰੈਸਟੋਰੈਂਟ ਵਿਚ ਇਕ ਵਿਅਕਤੀ ਦੇ ਮੂੰਹ ‘ਤੇ ਥੱਪੜ ਮਾਰਦਾ ਦਿਖਾਈ ਦਿੱਤਾ ਸੀ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਵਰਦੀ ਪਹਿਨ ਕੇ ਮਹਿਲਾ ‘ਤੇ ਵੀ ਹੱਥ ਚੁੱਕਿਆ ਸੀ। ਉਹ ਉਸ ਨੂੰ ਖਿੱਚ ਰਿਹਾ ਸੀ ਜਿਸ ਦੇ ਬਾਅਦ ਅਧਿਕਾਰੀਆਂ ਨੇ ਉਸ ‘ਤੇ ਕਾਰਵਾਈ ਕੀਤੀ।
ਦੂਜੇ ਪਾਸੇ ਏਐਸਆਈ ਅਸ਼ਵਨੀ ਕੁਮਾਰ ਨੇ ਮਹਿਲਾ ‘ਤੇ ਦੋਸ਼ ਲਗਾਏ ਸਨ ਕਿ ਉਹ ਕਿਸੇ ਜਗ੍ਹਾ ਤੋਂ ਛਾਪੇ ਮਾਰ ਕੇ ਵਾਪਸ ਆ ਰਹੇ ਸਨ। ਰਸਤੇ ਵਿਚ ਕੁਝ ਲੋਕ ਆਪਸ ਵਿਚ ਬਹਿਸਬਾਜ਼ੀ ਕਰ ਰਹੇ ਸਨ ਜਦੋਂ ਉਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਉਥੇ ਮੌਜੂਦ ਇਕ ਮਹਿਲਾ ਨੇ ਉਸ ਨਾਲ ਗਲਤ ਸ਼ਬਦਾਵਲੀ ਦਾ ਇਸੇਮਾਲ ਕੀਤਾ। ਮਹਿਲਾ ਦਾ ਕਹਿਣਾ ਸੀ ਕਿ ਚੌਕੀ ਇੰਚਾਰਜ ਨੇ ਉਸ ਨਾਲ ਮਾਰਕੁੱਟ ਕੀਤੀ।
ਮਹਿਲਾ ਦੇ ਸਾਥੀ ਅੰਕਿਤ ਤੇ ਸੰਦੀਪ ਨੇ ਦੱਸਿਆ ਕਿ ਉਹ ਸਾਰੇ ਮਿਲ ਕੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਇਸ ਦਰਮਿਆਨ ਉਥੇ ਕੁਝ ਲੋਕ ਸ਼ਰੇਆਮ ਸ਼ਰਾਬ ਪੀ ਰਹੇ ਸਨ। ਇਸ ਕਾਰਨ ਉਹ ਲੋਕ ਵੀ ਇਕ ਸਾਈਡ ਵਿਚ ਡ੍ਰਿੰਕ ਕਰਨ ਲੱਗੇ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਰੈਸਟੋਰੈਂਟ ਵਾਲੇ ਕੋਲ ਪਰਮਿਟ ਹੈ। ਉਸ ਦੌਰਾਨ ਚੌਕੀ ਇੰਚਾਰਜ ਨੇ ਮਹਿਲਾ ਨੂੰ ਕਾਰ ਦੇ ਪਿੱਛੇ ਲਿਜਾ ਕੇ ਮਾਰਕੁੱਟ ਕੀਤੀ।
ਇਹ ਵੀ ਪੜ੍ਹੋ : ਮੰਤਰੀ ਬੈਂਸ ਦਾ ਐਲਾਨ-‘3 ਤੋਂ 15 ਜੁਲਾਈ ਤੱਕ ਸਾਰੇ ਸਰਕਾਰੀ ਸਕੂਲਾਂ ‘ਚ ਲਗਾਇਆ ਜਾਵੇਗਾ ਸਮਰ ਕੈਂਪ’
ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਹੈ। ਵੀਡੀਓ ਜੋ ਉਨ੍ਹਾਂ ਦੇ ਸਾਹਮਣੇ ਆਇਆ ਹੈ ਉਸ ਵਿਚ ਦਿਖ ਰਿਹਾ ਹੈ ਕਿ ਏਐੱਸਆਈ ਅਸ਼ਵਨੀ ਮਹਿਲਾ ‘ਤੇ ਵਰਦੀ ਪਹਿਨ ਹੱਥ ਚੁੱਕ ਰਿਹਾ ਹੈ। ਇਸ ਨਾਲ ਲੋਕਾਂ ਵਿਚ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਉੱਚ ਅਧਿਕਾਰੀਆਂ ਦੇ ਨਿਰਦੇਸ਼ ਮੁਤਾਬਕ ਅਸ਼ਵਨੀ ਕੁਮਾਰ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: