ਕਪੂਰਥਲਾ ਮਾਡਰਨ ਜੇਲ੍ਹ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਗੈਂਗਵਾਰ ਵਿਚ ਇਕ ਹਵਾਲਾਤੀ ਦੀ ਮੌਤ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਨੇ 7 ਕੈਦੀ ਤੇ 16 ਹਵਾਲਾਤੀਆਂ ਸਣੇ 23 ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇਇਸ ਮਾਮਲੇ ਵਿਚ ਪ੍ਰੀਜਨ ਐਕਟ ਤੇ ਮਾਰਕੁੱਟ ਸਣੇ ਵੱਖ-ਵੱਖ ਧਾਰਾਵਾਂ ਵੀ ਜੋੜੀਆਂ ਹਨ। ਥਾਣਾ ਕੋਤਵਾਲੀ ਪੁਲਿਸ ਸਿਵਲ ਹਸਪਤਾਲ ਵਿਚ ਇਲਾਜ ਅਧੀਨ 3 ਜ਼ਖਮੀ ਹਵਾਲਾਤੀਆਂ ਦੇ ਬਿਆਨ ਕਲਮਬੱਧ ਕਰਨ ਦੀ ਤਿਆਰੀ ਕਰ ਰਹੀ ਹੈ। ਜੇਲ੍ਹ ਦੇ ਸੁਰੱਖਿਆ ਵਾਰਡ ਤੇ ਤਿੰਨ ਬੈਰਕਾਂ ਕੋਲ ਲੱਸੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ।
ਰਾਜਕੁਮਾਰ ਉਰਫ ਰਾਜੂ ਵਾਸੀ ਮੁਹੱਲਾ ਰਾਇਕਾ ਕਪੂਰਥਲਾ, ਹਵਾਲਾਤੀ ਵਿਜੇ ਕੁਮਾਰ ਵਾਸੀ ਬਾਕੂ ਨੰਗਲ-ਜਲੰਧਰ, ਕੈਦੀ ਅਨੂ ਕੁਮਾਰ ਉਰਫ ਅਨੂ ਤੇ ਅਰੁਣ ਕੁਮਾਰ ਵਾਸੀ ਅੰਗਦ ਦੇਵ ਕਾਲੀਆ ਲੁਧਿਆਣਾ, ਕੈਦੀ ਰਣਜੀਤ ਸਿੰਘ ਉਰਫ ਰਾਜਾ ਵਾਸੀ ਚੁਖੇੜਾ ਜਲੰਧਰ ਦਿਹਾਤੀ, ਹਵਾਲਾਤੀ ਸਾਜਨ ਵਾਸੀ ਲੰਮਾ ਪਿੰਡ ਜਲੰਧਰ, ਹਵਾਲਾਤੀ ਕਮਲਪ੍ਰੀਤ ਸਿੰਘ ਉਰਫ ਕਮਲ ਵਾਸੀ ਡਰੋਲੀ ਕਲਾਂ ਜਲੰਧਰ, ਕੈਦੀ ਕਮਲਜੀਤ ਸਿੰਘ ਉਰਫ ਕੰਵਰ ਸੈਮ ਵਾਸੀ ਹੁਸ਼ਿਆਰਪੁਰ ਕੈਦੀ ਪਲਵਿੰਦਰ ਸਿੰਘ ਉਰਫ ਪਿੰਦੀ ਵਾਸੀ ਹਰਸਾ ਛੀਨਾ ਅੰਮ੍ਰਿਤਸਰ ਦਿਹਾਤੀ ਹਵਾਲਾਤੀ ਰਾਹੁਲ ਕੁਮਾਰ ਉਰਫ ਰਾਹੁਲ ਵਾਸੀ ਮਿੱਠੂ ਬਸਤੀ ਜਲੰਧਰ, ਹਵਾਲਾਤੀ ਸੁਰਿੰਦਰ ਸਿੰਘ ਉਰਫ ਸਿੰਦੂ ਵਾਸੀ ਜਲੋਕੇ ਤਰਨਤਾਰਨ, ਹਵਾਲਾਤੀ ਵਿਕਾਸ ਕਲਿਆਣ ਉਰਫ ਨੰਨੂ ਵਾਸੀ ਸਤ ਨਗਰ ਜਲੰਧਰ, ਕੈਦੀ ਤਰਸੇਮ ਸਿੰਘ ਉਰਫ ਜੋਧਾ ਵਾਸੀ ਮਿਰਜਾਪੁਰ ਢਿੱਲਵਾਂ ਕਪੂਰਥਲਾ, ਹਵਾਲਾਤੀ ਗੁਰਜੀਤ ਸਿੰਘ ਉਰਫ ਮਨੀ ਵਾਸੀ ਨੂਰਪੁਰ ਨਕੋਦਰ, ਹਵਾਲਾਤੀ ਮਨੀਸ਼ ਪ੍ਰਕਾਸ਼ ਉਰਫ ਭਜਨ ਪ੍ਰਕਾਸ਼ ਵਾਸੀ ਮਾਡਲ ਟਾਊਨ ਹੁਸ਼ਿਆਪੁਰ, ਹਵਾਲਾਤੀ ਗੁਰਜੀਤ ਸਿੰਘ ਵਾਸੀ ਮਿਆਨੀ ਬਹਾਦੁਰ ਸੁਲਤਾਨਪੁਰ ਲੋਧੀ, ਹਵਾਲਾਤੀ ਤਰਸੇਮ ਸਿੰਘ ਉਰਫ ਸੇਠੀ ਵਾਸੀ ਮਿਖੋਵਾਲ ਬੇਗੋਵਾਲ, ਹਵਾਲਾਤੀ ਸੁਖਵੀਰ ਸਿੰਘ ਵਾਸੀ ਰੰਧਾਵਾ ਬਰੇਟਾ ਹੁਸ਼ਿਆਰਪੁਰ, ਹਵਾਲਾਤੀ ਸੂਰਜ ਸਿੰਘ ਵਾਸੀ ਮੁਹੱਲਾ ਪੀਰਦਾਦਾ ਬਸਤੀ ਜਲੰਧਰ ਅਮਨ ਵਾਸੀ ਹੁਸ਼ਿਆਰਪੁਰ, ਸੰਦੀਪ ਉਰਫ ਸਾਬੀ ਵਾਸੀ ਧੀਰਪੁਰ ਕਰਤਾਰਪੁਰ, ਬੰਦੀ ਸੰਜੀਵ ਕੁਮਾਰ ਉਰਫ ਨੰਨੂ ਵਾਸੀ ਮੱਲੀਆਂ ਕਰਤਾਰਪੁਰ ਤੇ ਹਵਾਲਾਤੀ ਦਵਿੰਦਰਪਾਲ ਸਿੰਘ ਉਰਫ ਬੁੱਗਾ ਵਾਸੀ ਭੀਖਾ ਨੰਗਲ ਕਰਤਾਰਪੁਰ ਸਣੇ ਇਨ੍ਹਾਂ ਦੇ ਕਈ ਹੋਰ ਸਾਥੀ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਤੋੜਿਆ ਸਹਿਵਾਗ ਦਾ ਰਿਕਾਰਡ, ਟੈਸਟ ਕ੍ਰਿਕਟ ਫਾਰਮੇਟ ‘ਚ ਬਣਾਈਆਂ ਉਨ੍ਹਾਂ ਤੋਂ ਜ਼ਿਆਦਾ ਦੌੜਾਂ
ਦੱਸ ਦੇਈਏ ਕਿ ਇਨ੍ਹਾਂ ਸਾਰਿਆਂ ਲੋਕਾਂ ਦੇ ਹੱਥਾਂ ਵਿਚ ਲੋਹੇ ਦੀ ਰਾਡ ਸੀ ਜਿਸ ਨਾਲ ਇਨ੍ਹਾਂ ਲੋਕਾਂ ਨੇ ਚੱਕੀ ਵਿਚ ਬੰਦ ਸਿਮਰ ‘ਤੇ ਹਮਲਾ ਕੀਤਾ ਸੀ ਜਿਸ ਵਿਚ ਸਿਮਰ ਤਿੰਨ ਹੋਰ ਹਵਾਲਾਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਸਿਮਰ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਰੈਫਰ ਕੀਤਾ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: