ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਓ. ਪੀ ਸੋਨੀ ਨੇ ਸੋਮਵਾਰ ਨੂੰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਕਾਰਨ ਬਿਜਲੀ ਖਰਾਬ ਹੋਣ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ ਦੇ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ।
ਸੋਨੀ ਨੇ ਅੱਜ ਚੀਫ ਇੰਜੀਨੀਅਰ ਬਾਰਡਰ ਰੇਂਜ ਸਕਤਰ ਸਿੰਘ ਢਿੱਲੋਂ, ਐਸਈ ਜਤਿੰਦਰ ਸਿੰਘ, ਐਸਈ ਗੁਰਸ਼ਰਨ ਸਿੰਘ ਖਹਿਰਾ, ਇੰਜੀਨੀਅਰ ਸਿਮਰਪਾਲ ਸਿੰਘ ਸੈਣੀ, ਸੀਨੀਅਰ ਇੰਜੀਨੀਅਰ ਅਮਿਤ ਦੀਪਕ, ਇੰਜੀਨੀਅਰ ਮਨੋਹਰ ਸਿੰਘ ਨਾਲ ਇੱਕ ਮੀਟਿੰਗ ਦੌਰਾਨ ਕਿਹਾ ਕਿ ਬਿਨਾਂ ਕਿਸੇ ਕਾਰਨ ਬਿਜਲੀ ਦੇ ਕੱਟ ਨਹੀਂ ਲੱਗਣੇ ਚਾਹੀਦੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਲਾਪਰਵਾਹੀ ਕਾਰਨ ਬਿਜਲੀ ਦਾ ਕੱਟ ਲੱਗ ਜਾਂਦਾ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ ਅਤੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਸੋਨੀ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਲੋਕਾਂ ਦੀ ਕਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ, ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੁੱਖ ਇੰਜੀਨੀਅਰ ਢਿੱਲੋਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਹੁਕਮ ਜਾਰੀ ਕਰਨ ਕਿ ਜੇਕਰ ਕਿਸੇ ਖੇਤਰ ਵਿੱਚ ਬਿਜਲੀ ਖਰਾਬ ਹੁੰਦੀ ਹੈ ਤਾਂ ਇਸ ਨੂੰ ਇੱਕ ਘੰਟੇ ਦੇ ਅੰਦਰ ਠੀਕ ਕੀਤਾ ਜਾਵੇ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ : ਕਮਲਪ੍ਰੀਤ ਦੇ Top-6 ‘ਚ ਪਹੁੰਚਣ ‘ਤੇ ਭਾਵੁਕ ਹੋਈ ਮਾਂ, ਕਿਹਾ-ਮੇਰੇ ਲਈ ਤਾਂ ਧੀ ਜਿੱਤ ਗਈ , ਉਥੋਂ ਤੱਕ ਪਹੁੰਚਣਾ ਵੀ ਬਹੁਤ ਵੱਡੀ ਗੱਲ