ਅਡਾਨੀ ਇੰਟਰਪ੍ਰਾਈਜ਼ਿਜ ਨੇ 20,000 ਕਰੋੜ ਰੁਪਏ ਦਾ ਆਪਣਾ ਫਾਲੋ ਆਨ ਪਬਲਿਕ ਆਫਰਿੰਗ (FPO) ਰੱਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਉਹ ਇਸ FPO ਦੇ ਨਿਵੇਸ਼ਕਾਂ ਦੇ ਸਾਰੇ ਪੈਸੇ ਵਾਪਸ ਕਰੇਗਾ।
ਅਡਾਨੀ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਕੰਪਨੀ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਚੱਲਦੇ ਸਵਾਲਾਂ ਦੇ ਘੇਰੇ ਵਿਚ ਹੈ। ਹਿੰਡਨਬਰਗ ਰਿਸਰਚ ਦੀ ਇਸ ਰਿਪੋਰਟ ਵਿਚ ਕੰਪਨੀ ‘ਤੇ ਭਾਰੀ ਕਰਜ਼ਿਆਂ ਦਾ ਜ਼ਿਕਰ ਕਰਦੇ ਹੋਏ ਟੈਕਸ ਹੇਵਨ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ।
ਅਡਾਨੀ ਨੇ ਇਕ ਐਕਸਚੇਂਜ ਫਾਈਲਿੰਗ ਵਿਚ ਕਿਹਾ ਕਿ ਕੰਪਨੀ ਦੇ ਡਾਇਰੈਕਟਰ ਮੰਡਲ ਨੇ 1 ਫਰਵਰੀ 2023 ਨੂੰ ਹੋਈ ਆਪਣੀ ਬੈਠਕ ਵਿਚ ਆਪਣੇ ਗਾਹਕਾਂ ਦੇ ਹਿੱਤ ਵਿਚ ਅੰਸ਼ਿਕ ਤੌਰ ਤੋਂ ਪੇਡ-ਅੱਪ ਆਧਾਰ ‘ਤੇ ਇਕ ਰੁਪਏ ਫੇਸ ਵੈਲਿਊ ਵਾਲੇ 20000 ਕਰੋੜ ਰੁਪਏ ਤੱਕ ਦੀ ਇਕਵਿਟੀ ਸ਼ੇਅਰਾਂ ਦੇ ਐੱਫਪੀਓ ‘ਤੇ ਅੱਗੇ ਨਾ ਵਧਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ : ਕਾਰ ‘ਚ ਭੇਦਭਰੇ ਹਾਲਾਤਾਂ ‘ਚ ਮਿਲੀ ASI ਦੀ ਲਾਸ਼, ਜਾਂਚ ‘ਚ ਜੁਟੀ ਪੁਲਿਸ
ਸਾਡੇ ਇਸ ਫੈਸਲੇ ਨਾਲ ਸਾਡੇ ਮੌਜੂਦਾ ਆਪ੍ਰੇਸ਼ਨਸ ਤੇ ਭਵਿੱਕ ਦੀਆਂ ਸਾਡੀਆਂ ਯੋਜਨਾਵਾਂ ‘ਤੇ ਕੋਈ ਫਰਕ ਨਹੀਂ ਪਵੇਗਾ। ਅਸੀਂ ਲੌਂਗ ਟਰਮ ਵੈਲਿਊ ਕ੍ਰੀਏਸ਼ਨ ‘ਤੇ ਫੋਕਸ ਰੱਖਣਾ ਜਾਰੀ ਰੱਖਾਂਗੇ ਤੇ ਸਾਡੀ ਗ੍ਰੋਥ ਅੰਦਰੂਨੀ ਵਾਧੇ ਦੇ ਹਿਸਾਬ ਨਾਲ ਮੈਨੇਜ ਕੀਤੀ ਜਾਵੇਗੀ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਤੁਹਾਡਾ ਸਹਿਯੋਗ ਮਿਲਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: