ਖੰਨਾ ‘ਚ 5 ਸਾਲਾਂ ਬੱਚੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਪਿਤਾ ਆਪਣੀ ਪਤਨੀ ਨੂੰ ਨਹਿਰ ‘ਚ ਧੱਕਾ ਦੇਣਾ ਚਾਹੁੰਦਾ ਸੀ ਪਰ ਕੁੜੀ ਉਸ ਦੇ ਹੱਥੋਂ ਫਿਸਲ ਗਈ। ਦੋਸ਼ੀ ਦੇ ਅਮਰਗੜ੍ਹ ਦੀ ਰਹਿਣ ਵਾਲੀ ਆਪਣੀ ਸਾਲੀ ਨਾਲ ਵੀ ਪ੍ਰੇਮ ਸਬੰਧ ਸਨ। ਦੋਸ਼ੀ ਨੇ ਸਾਲੀ ਦੇ ਕਹਿਣ ‘ਤੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ।
ਦੋਸ਼ੀ ਦੀ ਪਤਨੀ ਮਾਨਸਿਕ ਤੌਰ ’ਤੇ ਕਮਜ਼ੋਰ ਸੀ। ਸਾਲੀ ਨਾਲ ਮਿਲ ਕੇ ਯੋਜਨਾ ਬਣਾ ਕੇ ਉਸ ਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਆਪਣੀ ਪਤਨੀ ਨੂੰ ਮਾਰਨ ਦੀ ਪਲਾਨਿੰਗ ਬਣਾਈ ਪਰ ਨਹਿਰ ‘ਤੇ ਪਤਨੀ ਨਾਲ ਹੋਏ ਝਗੜੇ ਦੌਰਾਨ ਕੁੜੀ ਨਹਿਰ ‘ਚ ਡਿੱਗ ਗਈ। ਫਰਾਰ ਦੋਸ਼ੀ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਗੌਣਸਾਲਾ ਅਤੇ ਸਾਲੀ ਸੁਖਵਿੰਦਰ ਕੌਰ ਵਾਸੀ ਅਮਰਗੜ੍ਹ ਵਜੋਂ ਹੋਈ ਹੈ। ਮ੍ਰਿਤਕ ਬੱਚੀ ਦਾ ਨਾਮ ਸੁਖਮਨਪ੍ਰੀਤ ਕੌਰ ਹੈ। ਦੋਸ਼ੀ ਦਾ ਅੱਠ ਸਾਲਾ ਪੁੱਤਰ ਸਾਹਿਲਪ੍ਰੀਤ ਵੀ ਹੈ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਗੁਰਪ੍ਰੀਤ ਦਾ ਵਿਆਹ ਲੁਧਿਆਣਾ ਦੀ ਗੁਰਜੀਤ ਕੌਰ ਨਾਲ ਹੋਇਆ ਹੈ। ਉਹ ਆਪਣੇ ਭਰਾ ਗੁਰਚਰਨ ਸਿੰਘ ਤੋਂ ਵੱਖ ਰਹਿੰਦਾ ਹੈ। ਦੋਸ਼ੀ ਗੁਰਪ੍ਰੀਤ ਸਿੰਘ ਆਪਣੀ ਪਤਨੀ ਗੁਰਜੀਤ ਕੌਰ ਨੂੰ ਇਹ ਝੂਠ ਬੋਲ ਕੇ ਨਹਿਰ ਦੇ ਕੰਢੇ ਲੈ ਗਿਆ ਕਿ ਉਹ ਬੱਚਿਆਂ ਦੇ ਹੱਥੋਂ ਨਹਿਰ ਵਿੱਚ ਨਾਰੀਅਲ ਸੁੱਟ ਕੇ ਉਪਾਅ ਕਰਨਾ ਚਾਹੁੰਦਾ ਹੈ।
ਪਤਨੀ ਅਤੇ ਧੀ ਨੂੰ ਬਾਈਕ ‘ਤੇ ਬਿਠਾ ਕੇ ਨਹਿਰ ਵੱਲ ਲੈ ਕੇ ਗਏ ਤਾਂ ਦੋਸ਼ੀ ਨੇ ਗੁਰਜੀਤ ਕੌਰ ਨੂੰ ਨਹਿਰ ‘ਚ ਧੱਕਾ ਦੇਣਾ ਲੱਗਾ ਪਰ ਕੁੜੀ ਉਸ ਦੇ ਹੱਥ ਤੋਂ ਤਿਲਕ ਕੇ ਡਿੱਗ ਗਈ। ਪਤਨੀ ਨੂੰ ਧਮਕੀਆਂ ਦੇ ਕੇ ਦੋਸ਼ੀ ਉਸ ਨੂੰ ਘਰ ਲੈ ਆਇਆ।
ਇਹ ਵੀ ਪੜ੍ਹੋ : ਰੈਸਟੋਰੈਂਟ ‘ਚ ਗਜ਼ਬ ਦਾ ਆਫਰ! 158 ਕਿਲੋ ਭਾਰ ਹੈ ਤਾਂ ਮਿਲੇਗਾ ਫ੍ਰੀ ਖਾਣਾ, ਨਾਲ 20,000 ਕੈਲੋਰੀ ਦਾ ਬਰਗਰ
ਗੁਰਚਰਨ ਸਿੰਘ ਨੇ ਆਪਣੇ ਦੋਸ਼ੀ ਭਰਾ ਗੁਰਪ੍ਰੀਤ ਸਿੰਘ ਨੂੰ ਧੀ ਸੁਖਮਨਪ੍ਰੀਤ ਬਾਰੇ ਪੁੱਛਿਆ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਕਹਾਣੀ ਘੜਨੀ ਸ਼ੁਰੂ ਕਰ ਦਿੱਤੀ ਕਿ ਕਿਸੇ ਤਾਂਤਰਿਕ ਨੇ ਉਸ ਨੂੰ ਕਿਹਾ ਸੀ ਕਿ ਧੀ ਦੀ ਬਲੀ ਦੇ ਦੇ, ਨਹੀਂ ਤਾਂ ਮਾਂ ਦੀ ਜਾਨ ਨੂੰ ਖਤਰਾ ਹੋਵੇਗਾ, ਇਸ ਲਈ ਉਸ ਨੇ ਧੀ ਨੂੰ ਨਹਿਰ ‘ਚ ਧੱਕਾ ਦੇ ਦਿੱਤਾ।
ਜਦੋਂ ਪੁਲਸ ਨੇ ਦੋਸ਼ੀ ਨੂੰ ਫੜਿਆ ਤਾਂ ਉਸ ਦਾ ਸਾਲੀ ਨਾਲ ਅਫੇਅਰ ਸਾਹਮਣੇ ਆ ਗਿਆ। ਦੋਸ਼ੀ ਆਪਣੀ ਪਤਨੀ ਗੁਰਜੀਤ ਕੌਰ ਦਾ ਕਤਲ ਕਰਕੇ ਸਾਲੀ ਨਾਲ ਪੂਰਾ ਸਬੰਧ ਬਣਾਉਣਾ ਚਾਹੁੰਦਾ ਸੀ। ਥਾਣਾ ਸਦਰ ਦੀ ਪੁਲਿਸ ਨੇ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਲੀ ਸੁਖਵਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: