ਪੱਛਮੀ ਬੰਗਾਲ ‘ਚ ਇਕ ਵਾਰ ਫਿਰ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਹਫ਼ਤੇ ਵਿੱਚ ਰੇਲ ਗੱਡੀ ਉੱਤੇ ਪਥਰਾਅ ਦੀ ਇਹ ਤੀਜੀ ਘਟਨਾ ਹੈ।ਜਾਣਕਾਰੀ ਮੁਤਾਬਕ ਬਰੋਸਈ ਰੇਲਵੇ ਸਟੇਸ਼ਨ ਨੇੜੇ ਵੰਦੇ ਭਾਰਤ C-14 ਡੱਬੇ ‘ਤੇ ਪਥਰਾਅ ਕੀਤਾ ਗਿਆ ਹੈ। ਇਸ ਪਥਰਾਅ ਕਾਰਨ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਇਸ ਘਟਨਾ ‘ਤੋਂ ਬਾਅਦ ਰੇਲਗੱਡੀ ਨੂੰ ਕਾਫੀ ਦੇਰ ਤੱਕ ਬੋਲਪੁਰ ਸਟੇਸ਼ਨ ‘ਤੇ ਰੁਕਣਾ ਪਿਆ। ਗ਼ਨੀਮਤ ਰਹੀ ਕਿ ਇਸ ਪਥਰਾਅ ਵਿੱਚ ਸਾਰੇ ਯਾਤਰੀ ਵਾਲ-ਵਾਲ ਬਚ ਗਏ।
ਜਾਣਕਾਰੀ ਅਨੁਸਾਰ ਘਟਨਾ ਐਤਵਾਰ ਦੀ ਹੈ। ਵੰਦੇ ਭਾਰਤ ਟਰੇਨ ਹਾਵੜਾ ਤੋਂ ਨਿਊ ਜਲਪਾਈਗੁੜੀ ਆ ਰਿਹਾ ਸੀ। ਇਸੇ ਦੌਰਾਨ ਜਦੋ ਟਰੇਨ ਬਰੋਸਈ ਦੇ ਰੇਲਵੇ ਸਟੇਸ਼ਨ ਨੇੜੇ ਪੁੱਜੀ ‘ਤਾਂ ਇੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਟਰੇਨ ਦੇ ਡੱਬੇ C-4 ‘ਤੇ ਪਥਰਾਅ ਸ਼ੁਰੂ ਹੋ ਗਿਆ। ਇਸ ਹਾਦਸੇ ਵਿਚ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਹੈ। ਪਥਰਾਅ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : CM ਮਾਨ ਵੱਲੋਂ ਲੁਟੇਰਿਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ 1 ਕਰੋੜ ਦੇਣ ਦਾ ਐਲਾਨ
ਦੱਸ ਦੇਈਏ ਕਿ 30 ਦਸੰਬਰ ਨੂੰ PM ਮੋਦੀ ਨੇ ਬੰਗਾਲ ਵਿੱਚ ਪਹਿਲੇ ਵੰਦੇ ਭਾਰਤ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਜਿਸ ਦੇ ਚਾਰ ਦਿਨਾਂ ਬਾਅਦ 2 ਜਨਵਰੀ ਦੀ ਰਾਤ ਨੂੰ ਮਾਲਦਾ ਸਟੇਸ਼ਨ ਨੇੜੇ ਅਣਪਛਾਤੇ ਲੋਕਾਂ ਵੱਲੋਂ ਵੰਦੇ ਭਾਰਤ ‘ਤੇ ਪਥਰਾਅ ਕੀਤਾ ਗਿਆ ਸੀ। ਜਿਸ ਕਾਰਨ ਕੋਚ C-13 ਦਾ ਗੇਟ ਅਤੇ ਖਿੜਕੀ ਨੁਕਸਾਨੀ ਗਈ ਸੀ। ਇਸ ਤੋਂ ਬਾਅਦ 3 ਜਨਵਰੀ ਨੂੰ ਕਿਸ਼ਨਗੰਜ ‘ਚ ਹਾਵੜਾ ਤੋਂ ਨਿਊ ਜਲਪਾਈਗੁੜੀ ਵੰਦੇ ਭਾਰਤ ਟਰੇਨ ‘ਤੇ ਪਥਰਾਅ ਹੋਇਆ ਸੀ। ਪੱਛਮੀ ਬੰਗਾਲ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਘਟਨਾ ਦੀ NIA ਜਾਂਚ ਦੀ ਮੰਗ ਉਠਾਈ ਸੀ।
ਵੀਡੀਓ ਲਈ ਕਲਿੱਕ ਕਰੋ -: