ਅਮਰੀਕਾ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਸਟਾਕਹੋਮ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਲੈਂਡਿੰਗ ਦੇ ਸਮੇਂ ਫਲਾਈਟ ‘ਚ 300 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਏਅਰ ਇੰਡੀਆ ਦੇ ਬੋਇੰਗ-777 ਜਹਾਜ਼ ਦੇ ਇੰਜਣ ‘ਚ ਤੇਲ ਲੀਕ ਹੋਣ ਕਾਰਨ ਲਿਆ ਗਿਆ ਹੈ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਫਾਇਰ ਬ੍ਰਿਗੇਡ ਦੀ ਟੀਮ ਪਹਿਲਾਂ ਹੀ ਏਅਰਪੋਰਟ ‘ਤੇ ਤਾਇਨਾਤ ਸੀ।
DGCA ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੇਵਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਇਸਦੇ ਇੱਕ ਇੰਜਣ ਵਿੱਚ ਤੇਲ ਲੀਕ ਹੋਣ ਕਾਰਨ ਸਟਾਕਹੋਮ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਸੀ। ਇਸ ਬੋਇੰਗ 777-300ER ਜਹਾਜ਼ ਦੇ ਇੱਕ ਇੰਜਣ ਵਿੱਚ ਤੇਲ ਲੀਕ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਤੇਲ ਲੀਕ ਹੋਣ ਦਾ ਪਤਾ ਲੱਗਣ ਤੋਂ ਬਾਅਦ ਇੰਜਣ ਨੂੰ ਬੰਦ ਕਰ ਦਿੱਤਾ ਗਿਆ ਅਤੇ ਜਹਾਜ਼ ਨੂੰ ਬਾਅਦ ਵਿੱਚ ਸਟਾਕਹੋਮ ਵਿੱਚ ਸੁਰੱਖਿਅਤ ਉਤਾਰਿਆ ਗਿਆ। ਜਹਾਜ਼ ਦੇ ਇੰਜਣ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, ਜਾਸੂਸੀ ਦੇ ਦੋਸ਼ਾਂ ‘ਚ CBI ਜਾਂਚ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ
ਏਅਰ ਇੰਡੀਆ ਦੀ ਨੇਵਾਰਕ-ਦਿੱਲੀ ਫਲਾਈਟ ਦੇ ਕਰੂ ਮੈਂਬਰ ਨੇ ਜਦੋਂ ਜਹਾਜ਼ ਨੂੰ ਸਟਾਕਹੋਮ ਏਅਰਪੋਰਟ ਵੱਲ ਮੋੜਨ ਦਾ ਐਲਾਨ ਕੀਤਾ ਤਾਂ ਇਹ ਸੁਣ ਕੇ ਸਾਰੇ ਯਾਤਰੀ ਥੋੜ੍ਹੇ ਘਬਰਾ ਗਏ ਸਨ। ਏਅਰ ਇੰਡੀਆ ਅਮਰੀਕਾ ਤੋਂ ਭਾਰਤ ਲਈ ਲੰਬੀ ਦੂਰੀ ਦੀਆਂ ਉਡਾਣਾਂ ਲਈ ਬੋਇੰਗ-777 ਜਹਾਜ਼ਾਂ ਦੀ ਵਰਤੋਂ ਕਰਦੀ ਹੈ। ਇਸ ਜਹਾਜ਼ ‘ਚ 300 ਯਾਤਰੀ ਸਵਾਰ ਸਨ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰ ਇੰਡੀਆ ਫਿਲਹਾਲ ਕਿਸੇ ਹੋਰ ਜਹਾਜ਼ ਰਾਹੀਂ ਯਾਤਰੀਆਂ ਨੂੰ ਦਿੱਲੀ ਭੇਜਣ ਦੀ ਤਿਆਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: