ਅੰਮ੍ਰਿਤਸਰ ਤੋਂ ਇੰਗਲੈਂਡ ਦੇ ਗੈਟਵਿਕ ਸ਼ਹਿਰ ਲਈ ਏਅਰ ਇੰਡੀਆ ਦੀ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਨਾਲ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਈ ਅੰਮ੍ਰਿਤਸਰ-ਗੈਟਵਿਕ ਵਿਚਕਾਰ ਨਾਨ-ਸਟਾਪ ਉਡਾਣ ਦੀ ਸਹੂਲਤ ਹਫ਼ਤੇ ਵਿੱਚ ਤਿੰਨ ਦਿਨ ਮਿਲੇਗੀ।
ਇਸ ਮੌਕੇ ਦਿੱਲੀ ਤੋਂ ਪ੍ਰੋਗਰਾਮ ਵਿੱਚ ਜੋਤੀਰਾਦਿੱਤਿਆ ਸਿੰਧੀਆ, ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਅਤੇ ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਸ਼ਾਮਲ ਹੋਏ ਸਨ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਇਹ ਨਵੀਂ ਅੰਤਰਰਾਸ਼ਟਰੀ ਸੰਪਰਕ ਖੇਤਰ ਦੇ ਵਿਕਾਸ ਲਈ ਉਤਪ੍ਰੇਰਕ ਵਜੋਂ ਕੰਮ ਕਰੇਗੀ। ਇਸ ਦੇ ਨਾਲ ਹੀ ਮੌਕੇ ‘ਤੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼, ਹਵਾਈ ਅੱਡਾ ਅਥਾਰਟੀ ਦੇ ਡਾਇਰੈਕਟਰ ਵੀ.ਕੇ.ਸੇਠ ਅਤੇ CISF ਦੇ ਅਧਿਕਾਰੀ ਅੰਮ੍ਰਿਤਸਰ ਵਿਖੇ ਏਅਰਪੋਰਟ ਅਥਾਰਟੀ ਵਿਖੇ ਮੌਜੂਦ ਸਨ।
ਏਅਰਲਾਈਨ ਨੇ ਇਕ ਰੀਲੀਜ਼ ਵਿਚ ਕਿਹਾ, “ਬੋਇੰਗ 787-8 ਡ੍ਰੀਮਲਾਈਨਰ, 18 ਬਿਜ਼ਨਸ ਅਤੇ 238 ਇਕਾਨਮੀ ਕਲਾਸ ਦੀਆਂ ਸੀਟਾਂ ਨਾਲ ਲੈਸ ਹੈ। ਇਸ ਦੇ ਨਾਲ ਹੀ ਸਾਰੇ ਫਲੈਟ ਬੈੱਡਾਂ ਵੀ ਮੌਜੂਦ ਹਨ। ਅੰਮ੍ਰਿਤਸਰ-ਗੈਟਵਿਕ ਵਿਚਕਾਰ ਹਫ਼ਤੇ ਵਿਚ ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਤਿੰਨ ਉਡਾਣਾਂ ਦਾ ਸੰਚਾਲਨ ਕਰੇਗਾ। ਦੱਸ ਦੇਈਏ ਗੈਟਵਿਕ ਹਵਾਈ ਅੱਡਾ ਯੂਕੇ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਵਧਦੇ ਇਨਫੈਕਸ਼ਨ ਸਬੰਧੀ ਲੋਕਾਂ ਲਈ ਐਡਵਾਈਜ਼ਰੀ ਜਾਰੀ
ਅੰਮ੍ਰਿਤਸਰ-ਗੈਟਵਿਕ ਉਡਾਣ ਦੇ ਉਦਘਾਟਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਫਲਾਈਟ ਦੇ ਪਹਿਲੇ ਯਾਤਰੀ ਹਰਮਿੰਦਰ ਖਾਲੋ ਨੂੰ ਆਕਰਸ਼ਕ ਮਾਡਲ ਬੋਰਡਿੰਗ ਪਾਸ ਭੇਂਟ ਕੀਤਾ। ਏਅਰ ਇੰਡੀਆ ਦੇ CEO ਕੈਂਪਬੈਲ ਵਿਲਸਨ ਨੇ ਕਿਹਾ ਕਿ ਇਹ ਉਡਾਣਾਂ ਭਾਰਤ ਦੇ ਵੱਖ-ਵੱਖ ਮਹੱਤਵਪੂਰਨ ਸਥਾਨਾਂ ਤੋਂ ਯੂਕੇ ਅਤੇ ਯੂਕੇ ਤੋਂ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਤੱਕ ਸਿੱਧੀ ਹਵਾਈ ਸੰਪਰਕ ਦੀ ਵੱਧ ਰਹੀ ਮੰਗ ਨੂੰ ਵੀ ਪੂਰਾ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -: