ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੋਂ ਬਰਮਿੰਘਮ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਫਲਾਈਟ ਅਕਤੂਬਰ ਮਹੀਨੇ ਵਿਚ ਹਫਤੇ ਵਿਚ ਦੋ ਵਾਰ ਉਡਾਣ ਭਰੇਗੀ। ਹੁਣ ਤੱਕ ਇਹ ਫਲਾਈਟ ਹਫਤੇ ਵਿਚ ਇਕ ਵਾਰ ਉਡਾਣ ਭਰ ਰਹੀ ਸੀ। ਡਿਮਾਂਡ ਦੇ ਚੱਲਦੇ ਇਸ ਨਵੀਂ ਫਲਾਈਟ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀ ਪਾਕੇਟਸ ਨੂੰ ਵੀ ਥੋੜ੍ਹੀ ਰਾਹਤ ਮਿਲਣ ਵਾਲੀ ਹੈ।
ਏਅਰ ਇੰਡੀਆ ਦੀ ਵੈੱਬਸਾਈਟ ਮੁਤਾਬਕ ਅੰਮ੍ਰਿਤਸਰ-ਬਰਮਿੰਘਮ ਵਿਚ ਫਲਾਈਟ ਹਰ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ ਪਰ ਡਿਮਾਂਡ ਦੇ ਚੱਲਦੇ ਅਕਤੂਬਰ ਮਹੀਨੇ ਵਿਚ ਇਸ ਨੂੰ ਹਫਤੇ ਵਿਚ ਦੋ ਵਾਰ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਫਲਾਈਟ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਹਰ ਐਤਵਾਰ ਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸੋਮਵਾਰ ਨੂੰ ਵੀ ਉਡਾਣ ਭਰੇਗੀ।
ਅਕਤੂਬਰ ਮਹੀਨੇ ਲਈ ਇਹ ਫਲਾਈਟ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਹਰ ਸ਼ੁੱਕਰਵਾਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਇਹ ਫਲਾਈਟ ਹਰ ਸ਼ਨੀਵਾਰ ਨੂੰ ਉਡਾਣ ਭਰੇਗੀ। ਫਿਲਹਾਲ ਇਸ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਿਹਰ 12.45 ਵਜੇ ਉਡਾਣ ਭਰੇਗੀ ਤੇ 9 ਘੰਟੇ ਵਿਚ ਬਰਮਿੰਘਮ ਪਹੁੰਚਾਏਗੀ। ਬਰਮਿੰਘਮ ਵਿਚ ਇਹ ਫਲਾਈਟ ਉਥੋਂ ਦੇ ਸਮੇਂ ਮੁਤਾਬਕ ਰਾਤ 8.30 ਵਜੇ ਉਡਾਣ ਭਰੇਗੀ ਤੇ 8 ਤੋਂ 10 ਘੰਟੇ ਵਿਚ ਅੰਮ੍ਰਿਤਸਰ ਪਹੁੰਚਾਏਗੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਨਵੀਂ ਫਲਾਈਟ ਦੇ ਸ਼ੁਰੂ ਹੋਣ ਦਾ ਫਾਇਦਾ ਯਾਤਰੀਆਂ ਨੂੰ ਮਿਲਣ ਵਾਲਾ ਹੈ। ਯਾਤਰੀਆਂ ਨੂੰ ਸ਼ੁੱਕਰਵਾਰ ਉਡਾਣ ਭਰਨ ਵਾਲੀ ਫਲਾਈਟ ਲਈ ਇਕ ਤੋਂ ਡੇਢ ਲੱਖ ਰੁਪਏ ਟਿਕਟ ਦੇ ਪੈਸੇ ਦੇਣੇ ਪੈ ਰਹੇ ਸੀ ਪਰ ਅਕਤੂਬਰ ਮਹੀਨੇ ਵਿਚ ਸ਼ੁਰੂ ਕੀਤੀ ਗਈ ਫਲਾਈਟਾਂ ਨੂੰ ਅਜੇ ਯਾਤਰੀ 51,000 ਵਿਚ ਵੀ ਬੁਕ ਕਰ ਸਕਦੇ ਹਨ। ਫਿਲਹਾਲ ਏਅਰ ਇੰਡੀਆ ਨੇ ਇਸ ਫਲਾਈਟ ਲਈ ਸਿਰਫ ਅਕਤੂਬਰ ਮਹੀਨੇ ਦੀ ਹੀ ਬੁਕਿੰਗ ਕਰ ਰਹੀ ਹੈ।