ਏਅਰ ਇੰਡੀਆ ਐਕਸਪ੍ਰੈਸ ਦੀ ਆਬੂਧਾਬੀ ਕਾਲੀਕਾਟ ਫਲਾਈਟ ਦੀ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਜਦੋਂ ਉਸ ਦੇ ਖੱਬੇ ਇੰਜਣ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਫਲਾਈਟ ਦੀ ਆਬੂਧਾਬੀ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪਲੇਨ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਦੱਸੇ ਗਏ ਹਨ। ਏਅਰ ਇੰਡੀਆ ਐਕਸਪ੍ਰੈਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਆਬੂਧਾਬੀ ਤੋਂ ਕਾਲੀਕਾਟ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਇੰਕ ਦੇ ਇੰਜਣ ਵਿਚ ਅੱਗ ਲੱਗਣ ਦੇ ਬਾਅਦ ਪਲੇਨ ਦੀ ਆਬੂਧਾਬੀ ਹਵਾਈ ਅੱਡੇ ‘ਤੇ ਸੇਫ ਐਮਰਜੈਂਸੀ ਲੈਂਡਿੰਗ ਹੋਈ। ਸਾਰੇ ਯਾਤਰੀ ਸੁਰੱਖਿਅਤ ਹਨ। ਜਹਾਜ਼ ਵਿਚ ਕੁੱਲ 184 ਯਾਤਰੀ ਸਵਾਰ ਸਨ।
DGCA ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਏਅਰ ਇੰਡੀਆ ਐਕਸਪ੍ਰੈਸ ਦੀ ਆਪ੍ਰੇਟਿੰਗ ਫਲਾਈਟ B737-800 VT-AYC ਦੇ ਨੰਬਰ 1 ਵਿਚ ਇੰਜਣ ਵਿਚ ਕਲਾਇੰਬ ਦੌਰਾਨ 1000 ਫੁੱਟ ‘ਤੇ ਅੱਗ ਲੱਗ ਗਈ। ਇਸ ਕਾਰਨ ਫਲਾਈਟ ਨੂੰ ਆਬੂਧਾਬੀ ਹਵਾਈ ਅੱਡੇ ‘ਤੇ ਏਅਰਟਰਨਬੈਕ ਕਰਾਉਣਾ ਪਿਆ।
ਇਹ ਵੀ ਪੜ੍ਹੋ : ਅਮਰੀਕਾ ਦੇ ਏਅਰਸਪੇਸ ‘ਤੇ ਦਿਖਿਆ ਚੀਨੀ ਜਾਸੂਸੀ ਗੁਬਾਰਾ, US ਤੇ ਚੀਨ ਵਿਚ ਵਧਿਆ ਤਣਾਅ
ਏਅਰ ਇੰਡੀਆ ਦੇ ਜਹਾਜ਼ ਨੇ ਆਬੂਧਾਬੀ ਦੀ ਟਾਈਮਿੰਗ ਰਾਤ 9.59 ਵਜੇ ਉਡਾਣ ਭਰੀ ਤੇ 45 ਮਿੰਟ ਬਾਅਦ ਐਮਰਜੈਂਸੀ ਲੈਂਡਿੰਗ ਹੋਈ। ਇਸ ਹਿਸਾਬ ਨਾਲ ਜਹਾਜ਼ 1975 ਫੁੱਟ ਦੀ ਅਧਿਕਤਮ ਉਚਾਈ ‘ਤੇ ਪਹੁੰਚਿਆ ਹੋਵੇਗਾ, ਦੋਂ ਇੰਜਣ ਵਿਚ ਅੱਗ ਲੱਗਣ ਦ ਘਟਨਾ ਵਾਪਰੀ।
ਵੀਡੀਓ ਲਈ ਕਲਿੱਕ ਕਰੋ -: