ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਚੌਧਰੀ ਚਰਨ ਸਿੰਘ ਅਮੌਸੀ ਹਵਾਈ ਅੱਡੇ ‘ਤੇ ਅੱਜ ਐਤਵਾਰ 29 ਜਨਵਰੀ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ, ਲਖਨਊ ਤੋਂ ਕੋਲਕਾਤਾ ਜਾ ਰਹੀ ਏਅਰ ਏਸ਼ੀਆ ਦੀ ਫਲਾਈਟ ਇੱਕ ਪੰਛੀ ਨਾਲ ਟਕਰਾ ਗਈ। ਇਸ ਤੋਂ ਬਾਅਦ ਪਾਇਲਟ ਨੇ ਬੜੀ ਸਮਝਦਾਰੀ ਨਾਲ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ।
ਇਹ ਵੀ ਪੜ੍ਹੋ : ਨਾਗਪੁਰ ਤੋਂ ਮੁੰਬਈ ਆ ਰਹੀ ਇੰਡੀਗੋ ਫਲਾਈਟ ‘ਚ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਦੋਸ਼ੀ ਯਾਤਰੀ ‘ਤੇ FIR ਦਰਜ
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਜਹਾਜ਼ ਏਅਰ ਏਸ਼ੀਆ ਦੀ ਲਖਨਊ-ਕੋਲਕਾਤਾ ਉਡਾਣ ਲਈ ਰਨਵੇਅ ‘ਤੇ ਅੱਗੇ ਵਧਿਆ ਤਾਂ ਇਕ ਪੰਛੀ ਉਸ ਦੇ ਦੂਜੇ ਇੰਜਣ ਨਾਲ ਟਕਰਾ ਗਿਆ। ਅਜਿਹੇ ‘ਚ ਪਾਇਲਟ ਨੇ ਸਮਝਦਾਰੀ ਨਾਲ ਐਮਰਜੈਂਸੀ ਬ੍ਰੇਕ ਲਗਾ ਕੇ ਜਹਾਜ਼ ਨੂੰ ਰੋਕ ਦਿੱਤਾ। ਪਾਇਲਟ ਨੇ ਤੁਰੰਤ ਇਸ ਦੀ ਸੂਚਨਾ ਏਅਰ ਟ੍ਰੈਫਿਕ ਕੰਟਰੋਲ ਨੂੰ ਦਿੱਤੀ। ਫਿਲਹਾਲ ਯਾਤਰੀਆਂ ਨੂੰ ਦੂਜੀ ਫਲਾਈਟ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: