ਵਿੱਤੀ ਸੰਕਟ ਤੋਂ ਗੁਜ਼ਰ ਰਹੀ ਏਅਰਲਾਈਨਸ ਕੰਪਨੀ ਗੋ ਫਸਟ ਨੇ 12 ਮਈ ਤੱਕ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਬੀਤੀ ਰਾਤ ਇਸ ਬਾਰੇ ਜਾਣਕਾਰੀ ਦਿੱਤੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰੀ ਕਰਜ਼ ਵਿਚ ਡੁੱਬੀ ਗੋ ਫਸਟ ਨੇ ਹੁਣੇ ਜਿਹੇ ਖੁਦ ਨੂੰ ਦੀਵਾਲੀਆ ਐਲਾਨੇ ਜਾਣ ਦੇ ਬਾਅਦ NCLT ਕੋਲ ਵਾਲੰਟਰੀ ਇਨਸਾਲਵੈਂਸੀ ਪ੍ਰੋਸੀਡਿੰਗਸ ਲਈ ਅਪਲਾਈ ਕੀਤਾ ਹੈ ਪਰ NCLT ਨੇ ਇਸ ਮਾਮਲੇ ‘ਤੇ ਅਜੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ। ਕੰਪਨੀ ‘ਤੇ ਫਿਲਹਾਲ 6521 ਕਰੋੜ ਰੁਪਏ ਦਾ ਕਰਜ਼ ਹੈ।
ਯਾਤਰੀਆਂ ਨੂੰ ਸਸਤੀ ਏਅਰ ਸਰਵਿਸ ਦੇਣ ਵਾਲੀ ਕੰਪਨੀ ਗੋ ਫਸਟ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪ੍ਰੇਸ਼ਨਲ ਸਬੰਧੀ ਦਿੱਕਤਾਂ ਦੇ ਕਾਰਨ ਕੰਪਨੀ ਨੇ ਆਪਣੀਆਂ ਸਾਰੀਆਂ ਫਲਾਈਟਾਂ ਨੂੰ 12 ਮਈ ਤੱਕ ਲਈ ਰੱਦ ਕਰ ਦਿੱਤੀਆਂ ਹਨ। ਵਾਡੀਆ ਗਰੁੱਪ ਦੀ ਕੰਪਨੀ ਨੇ ਯਾਤਰੀਆਂ ਨੂੰ ਟਿਕਟ ਰਿਫੰਡ ਸਬੰਧੀ ਜਾਣਕਾਰੀ ਵੀ ਦਿੱਤੀ।
ਇਹ ਵੀ ਪੜ੍ਹੋ : ਹੁਣ ਸਾਰੇ ਸਮਾਰਟਫੋਨ ‘ਚ ਮਿਲੇਗਾ FM Radio ਦਾ ਫੀਚਰ, ਸਰਕਾਰ ਨੇ ਜਾਰੀ ਕੀਤਾ ਨਵਾਂ ਨਿਯਮ
ਗੋ ਫਸਟ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਦਾ ਪੂਰਾ ਪੈਸਾ ਜਲਦ ਹੀ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਆਪਣੀਆਂ ਸਾਰੀਆਂ ਫਲਾਈਟਾਂ ਨੂੰ 2 ਤੇ 3 ਮਈ ਤੱਕ ਲਈ ਰੱਦ ਕੀਤਾ ਸੀ ਜਿਸ ਨੂੰ ਵਧਾ ਕੇ 9 ਮਈ ਤੱਕ ਕਰ ਦਿੱਤਾ ਗਿਆ ਸੀ। ਹੁਣ ਇਸ ਮਿਆਦ ਨੂੰ 12 ਮੀ ਤੱਕ ਲਈ ਵਧਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: