ਕੇਂਦਰ ਸਰਕਾਰ ਨੇ ਸਾਰੇ ਮੋਬਾਈਲ ਫੋਨ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਹਰੇਕ ਮੋਬਾਈਲ ਫੋਨ ਵਿਚ FM ਰੇਡੀਓ ਰਿਸੀਵਰ ਜਾਂ ਫੀਚਰ ਜ਼ਰੂਰੀ ਤੌਰ ‘ਤੇ ਉਪਲਬਧ ਹੋਣਾ ਚਾਹੀਦਾ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਮੋਾਈਲ ਵਿਚ ਇਨ ਬਿਲਟ ਰੇਡੀਓ FM ਰੇਡੀਓ ਫੀਚਰ ਕਿਸੇ ਵੀ ਹਾਲਤ ਵਿਚ ਡਿਸੇਬਲ ਨਹੀਂ ਕੀਤਾ ਜਾਵੇ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਮੋਬਾਈਲ ਫੋਨ ਨਿਰਮਾਤਾਵਾਂ ਲਈ ਜਾਰੀ ਐਡਵਾਈਜ਼ਰੀ ਵਿਚ ਕਿਹਾ ਕਿ FM ਰੇਡੀਓ ਭਰੋਸੇਮੰਦ ਸਿਸਟਮ ਹੈ। ਕੁਦਰਤੀ ਆਫਤਾਂ ਸਮੇਂ FM ਸਟੇਸ਼ਨ ਸਥਾਨਕ ਅਧਿਕਾਰੀਆਂ ਤੇ ਨਾਗਿਰਕਾਂ ਵਿਚ ਮਹੱਤਵਪੂਰਨ ਲਿੰਕ ਦਾ ਕੰਮ ਕਰਦੇ ਹਨ। ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਸਰਕਾਰ ਵੱਲੋਂ ਰੀਅਲ ਟਾਈਮ ਵਿਚ ਸੂਚਨਾ ਦੇ ਸਕਣਾ ਐੱਫਐੱਮ ਰੇਡੀਓ ਦੇ ਬਿਨਾਂ ਸੰਭਵ ਨਹੀਂ ਹੋ ਪਾਉਂਦਾ।
ਮੰਤਰਾਲੇ ਨੇ ਭਾਰਤੀ ਸੈਲੂਲਰ ਤੇ ਇਲੈਕਟ੍ਰਾਨਿਕਸ ਐਸੋਸੀਏਸ਼ਨ ਤੇ ਮੈਨੂਫੈਕਚਰਸ ਐਸੋਸੀਏਸ਼ਨ ਫਾਰ ਇਨਫਰਮੇਸ਼ ਟੈਕਨਾਲੋਜੀ ਤੋਂ ਕਿਹਾ ਕਿ ਇਹ ਮਹੱਤਵਪੂਰਨ ਐਡਵਾਇਜਰੀ ਸਾਰੇ ਉਦਯੋਗ ਸੰਗਠਨਾਂ ਤੇ ਮੋਬਾਈਲ ਫੋਨ ਨਿਰਮਾਤਾਵਾਂ ਨੂੰ ਪਹਿਲ ਦੇ ਆਧਾਰ ‘ਤੇ ਦੱਸੀ ਜਾਵੇ।
ਕੇਂਦਰ ਨੇ ਇਸ ਐਡਵਾਇਜਰੀ ਵਿਚ ਕੌਮਾਂਤਰੀ ਸੰਚਾਰ ਸੰਘ ਦਾ ਵੀ ਹਵਾਲਾ ਦਿੱਤਾ ਹੈ। ਇਸ ਦਾ ਮੰਨਣਾ ਹੈ ਕਿ ਕੁਦਰਤੀ ਆਫਤ ਵਿਚ ਰੇਡੀਓ ਪ੍ਰਸਾਰਣ ਸ਼ੁਰੂਆਤੀ ਚੇਤਾਵਨੀ ਦੇਣ ਤੇ ਜ਼ਿੰਦਗੀ ਬਚਾਉਣ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੈ। ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਤੱਕ ਮਹੱਤਵਪੂਰਨ ਜਾਣਕਾਰੀ ਪਹੁੰਚਾਉਣ ਵਿਚ ਰੇਡੀਓ ਵਿਚ ਬਹੁਤ ਮਦਦ ਮਿਲੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਮੌਜੂਦਗੀ ‘ਚ ਅੱਤਵਾਦ ‘ਤੇ ਖੂਬ ਵਰ੍ਹੇ ਜੈਸ਼ੰਕਰ, ਦਿੱਤੀ ਵੱਡੀ ਨਸੀਹਤ
ਉਦਯੋਗ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਐੱਫਐੱਮ ਚੈਨਲ ਸੰਗੀਤ ਦੀ ਸਹੂਲਤ ਦਿੰਦੇ ਹਨ ਜੋ ਸਾਰਿਆਂ ਲਈ ਮੁਫਤ ਹੈ, ਇਸ ਲਈ ਇਸ ਦੀ ਪਹੁੰਚ ਵੀ ਜ਼ਿਆਦਾ ਲੋਕਾਂ ਤੱਕ ਹੈ। ਅਜਿਹੇ ਵਿਚ ਇਹ ਐਡਵਾਇਜਰੀ FM ਰੇਡੀਓ ਦੇ ਸਰੋਤਿਆਂ ਦੀ ਗਿਣਤੀ ਵਧਾਉਣ ਵਿਚ ਮਦਦ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: