ਪਾਸਪੋਰਟ ਬਣਵਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਨਵੀਂ ਸਰਵਿਸ ਸ਼ੁਰੂ ਕੀਤੀ ਗਈ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ mPassport Seva ਨਾਂ ਦੀ ਇਕ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਹੁਣ ਪਾਸਪੋਰਟ ਵੈਰੀਫਿਕੇਸ਼ਨ ਸਿਰਫ 5 ਦਿਨ ਵਿਚ ਹੀ ਪੂਰਾ ਹੋ ਜਾਵੇਗਾ। ਪਹਿਲੇ ਵੈਰੀਫਿਕੇਸ਼ਨ ਲਈ ਲੋਕਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਇਹ ਸਹੂਲਤ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਤੁਹਾਡੇ ਪਾਸਪੋਰਟ ਵੈਰੀਫਿਕੇਸ਼ਨ ਨੂੰ ਪੂਰਾ ਕਰ ਦੇਵੇਗੀ।
ਇਹ ਸਹੂਲਤ ਆਨਲਾਈਨ ਤਰੀਕੇ ਨਾਲ ਹੋਵੇਗੀ। ਹਾਲਾਂਕਿ ਇਹ ਸਹੂਲਤ ਦਿੱਲੀ ਵਿਚ ਰਹਿਣ ਵਾਲੇ ਲੋਕਾਂ ਲਈ ਹੈ। ਪਹਿਲਾਂ ਇਹ ਸਹੂਲਤ 15 ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਸਰਵਿਸ ਨਾਲ ਦਿੱਲੀ ਵਿਚ ਰਹਿਣ ਵਾਲੇ ਲੋਕ ਆਪਣੇ ਮੋਬਾਈਲ, ਕੰਪਿਊਟਰ ਤੇ ਟੈਬਲੇਟ ਦੀ ਮਦਦ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰਾ ਸਕਦੇ ਹਨ।
ਰਿਪੋਰਟ ਮੁਤਾਬਕ ਰੋਜ਼ਾਨਾ 2000 ਦੇ ਲਗਭਗ ਪਾਸਪੋਰਟ ਲਈ ਅਰਜ਼ੀਆਂ ਮਿਲਦੀਆਂ ਹਨ ਤੇ ਜੀ-20 ਸਮਿਟ ਵੀ ਆਉਣ ਵਾਲਾ ਹੈ। ਇਸ ਲਈ ਦਿੱਲੀ ਪੁਲਿਸ ਲਈ ਇਕ ਵੱਖਰੀ ਚੁਣੌਤੀ ਹੋਵੇਗੀ। ਇਸ ਨੂੰ ਦੇਖਦੇ ਹੋਏ ਲੋਕਾਂ ਨੂੰ ਲੰਬੇ ਸਮੇਂ ਦਾ ਇੰਤਜ਼ਾਰ ਨਹੀਂ ਕਰਨਾ ਪਵੇ, ਇਹ ਸਹੂਲਤ ਪੇਸ਼ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਨਾਲ ਲੋਕਾਂ ਦਾ ਕੰਮ ਹੋਰ ਆਸਾਨ ਹੋ ਜਾਵੇਗਾ।
ਇੰਝ ਕਰੋ ਅਪਲਾਈ :
ਸਭ ਤੋਂ ਪਹਿਲਾਂ ਤੁਹਾਨੂੰ ਪਾਸਪੋਰਟ ਸੇਵਾ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ।
ਇਸ ਦੇ ਬਾਅਦ ਇਸ ‘ਤੇ ਲਾਗਇਨ ਕਰਨਾ ਹੋਵੇਗਾ।
ਹੁਣ ਤੁਹਾਨੂੰ Apply for Police Clearance Certificate ‘ਤੇ ਜਾਣਾ ਹੋਵੇਗਾ।
ਨਵੇਂ ਪੇਜ ‘ਤੇ ਪੂਰੀ ਜਾਣਕਾਰੀ ਭਰਨੀ ਹੋਵੇਗੀ, ਜਿਸ ਦੇ ਬਾਅਦ ਤੁਸੀਂ ਅਗਲੇ ਸਟੈੱਪ ਤੇ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ।
ਅਪਾਇੰਟਮੈਂਟ ਬੁੱਕ ਹੋ ਜਾਣ ਦੇ ਬਾਅਦ ਪ੍ਰਿੰਟ ਆਊਟ ਨੂੰ ਡਾਊਨਲੋਡ ਕਰ ਲਓ ਤੇ ਇਸ ਨੂੰ ਆਪਣੇ ਨਾਲ ਲੈ ਕੇ ਜਾਓ।
ਸਾਰੇ ਦਸਤਾਵੇਜ਼ਾਂ ਦੇ ਨਾਲ ਹੁਣ ਤੁਹਾਨੂੰ ਸਥਾਨਕ ਪਾਸਪੋਰਟ ਕੇਂਦਰ ਜਾਣਾ ਹੋਵੇਗਾ, ਜਿਥੇ ਤੁਹਾਡਾ ਅਪਾਇੰਟਮੈਂਟ ਬੁੱਕ ਕੀਤਾ ਗਿਆ ਹੈ।
ਪਾਸਪੋਰਟ ਇਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਨੂੰ ਸਿਰਫ ਵਿਦੇਸ਼ ਜਾਣ ਲਈ ਹੀ ਨਹੀਂ ਸਗੋਂ ਹੋਰ ਕੰਮਾਂ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਪਾਸਪੋਰਟ ਦਾ ਇਸਤੇਮਾਲ ਤੁਸੀਂ ਪਛਾਣ ਪੱਤਰ, ਬੈਂਕ ਅਕਾਊਂਟ ਓਪੇਨ ਕਰਨ ਤੇ ਹੋਰ ਕੰਮਾਂ ਲਈ ਵੀ ਇਸਤੇਮਾਲ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: