ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਸ਼ਹੀਦ ਅਮਰੀਕ ਸਿੰਘ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਜੱਦੀ ਪਿੰਡ ਗਣੂ ਮਦਵਾੜਾ ਵਿਚ ਰਾਜਕੀ ਸਨਮਾਨ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਨੂੰ ਬੇਟੇ ਅਭਿਨਵ ਨੇ ਮੁੱਖ ਅਗਨੀ ਦਿੱਤੀ। ਸ਼ਮਸ਼ਾਨ ਘਾਟ ਸਵਰਗਧਾਮ ਵਿਚ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ।
ਸ਼ਹੀਦ ਦੀ ਮ੍ਰਿਤਕ ਦੇਹ ਸਵੇਰੇ ਲਗਭਗ 10 ਵਜੇ ਘਰ ਪੁੱਜੀ। ਮ੍ਰਿਤਕ ਦੇਹ ਘਰ ਪਹੁੰਚਦੇ ਹੀ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ। ਸ਼ਹੀਦ ਦੀ ਪਤਨੀ ਰੁਚੀ, ਬੇਟਾ ਅਭਿਨਵ, ਮਾਂ ਊਸ਼ਾ ਦੇਵੀ, ਪਿਤਾ ਧਰਮਪਾਲ ਸਿੰਘ, ਵੱਡਾ ਭਰਾ ਅਮਰਜੀਤ ਸਿੰਘ ਤੇ ਛੋਟਾ ਭਰਾ ਹਰਦੀਪ ਸਿੰਘ ਮ੍ਰਿਤਕ ਦੇਹ ਨੂੰ ਦੇਖ ਕੇ ਬਿਲਖ ਗਏ।
ਸ਼ਹੀਦ ਅਮਰੀਕ ਸਿੰਘ ਦਾ ਚਿਹਰਾ ਆਖਰੀ ਵਾਰ ਦੇਖਦੇ ਹੀ ਉਨ੍ਹਾਂ ਦੀ ਪਤਨੀ ਤੇ ਮਾਂ ਬੇਹੋਸ਼ ਹੋ ਗਈਆਂ। ਦੋਵਾਂ ਨੂੰ ਰਿਸ਼ਤੇਦਾਰਾਂ ਦੇ ਪਿੰਡ ਦੇ ਲੋਕਾਂ ਨੇ ਹੌਸਲਾ ਦਿੱਤਾ। ਕੁਝ ਦੇਰ ਲਈ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਤੇ ਇਸ ਦੌਰਾਨ ਪਰਿਵਾਰ ਵਾਲਿਆਂ ਵੱਲੋਂ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਫਿਰ ਤੋਂ ਜੇਲ੍ਹ ਤੋਂ ਬਾਹਰ ਆਏਗਾ ਡੇਰਾ ਮੁਖੀ ਰਾਮ ਰਹੀਮ, ਹਰਿਆਣਾ ਸਰਕਾਰ ਕੋਲ ਪੈਰੋਲ ਦੀ ਲਗਾਈ ਅਰਜ਼ੀ
ਦੱਸ ਦੇਈਏ ਕਿ ਗਣੂ ਮਦਵਾੜਾ ਦੇ 39 ਸਾਲਾ ਹੌਲਦਾਰ ਅਮਰੀਕ ਸਿੰਘ ਬੀਤੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਵਿਚ ਹੋਏ ਹਾਦਸੇ ਵਿਚ ਸ਼ਹੀਦ ਹੋ ਗਏ ਸਨ। ਅਮਰੀਕ ਸਿੰਘ 2001 ਵਿਚ ਫੌਜ ਵਿਚ ਭਰਤੀ ਹੋਏ ਸਨ ਤੇ ਉਹ ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ਵਿਚ ਤਾਇਨਾਤ ਸਨ।
ਵੀਡੀਓ ਲਈ ਕਲਿੱਕ ਕਰੋ -: