ਨਿਓਸ ਏਅਰਲਾਈਨਸ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਵਿਚ ਉਡਾਣ ਸ਼ੁਰੂ ਕਰ ਰਹੀ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਟੋਰਾਂਟੋ ਦਾ ਸਫਰ 21 ਘੰਟੇ ਵਿਚ ਪੂਰਾ ਹੋਵੇਗਾ। ਵਿਦੇਸ਼ਾਂ ਵਿਚ ਰਹਿਣ ਵਾਲੇ ਲੱਖਾਂ ਪੰਜਾਬੀਆਂ ਨੂੰ ਇਸ ਦਾ ਫਾਇਦਾ ਮਿਲੇਗਾ।
ਜਾਣਕਾਰੀ ਅਨੁਸਾਰ ਇਹ ਫਲਾਈਟ ਪਹਿਲਾਂ ਮਿਲਾਨ ਏਅਰਪੋਰਟ ‘ਤੇ ਰੁਕੇਗੀ। 4 ਘੰਟੇ ਦੇ ਸਟੇਅ ਦੇ ਬਾਅਦ ਇਹ ਫਲਾਈਟ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੱਕ ਜਾਵੇਗੀ। ਇਹ ਏਅਰਲਾਈਨ ਹਰ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3.15 ਵਜੇ ਰਵਾਨਾ ਹੋਵੇਗੀ। 21 ਘੰਟੇ ਵਿਚ ਇਸ ਦਾ ਸਫਰ ਪੂਰਾ ਹੋਵੇਗਾ। ਇਹ ਫਲਾਈਟ ਵੀਰਵਾਰ ਨੂੰ ਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਲਈ ਵਾਪਸੀ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: