ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਬਾਰਡਰ ਏਰੀਆ ਵਿੱਚ ਬੈਂਕ ‘ਚ ਲੁੱਟ ਤੇ ਵ੍ਹੀਕਲ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਫੜੇ ਗਏ ਦੋਸ਼ੀਆਂ ਕੋਲੋਂ 4 ਪਿਸਤੌਲਾਂ, ਤੇਜ਼ਧਾਰ ਹਥਿਆਰ, ਕਾਰ ਤੇ 28 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਹ ਗਿਰੋਹ ਅੰਮ੍ਰਿਤਸਰ, ਤਰਨਤਾਰਨ ਤੇ ਬਟਾਲਾ ਵਿੱਚ ਬੈਂਕ ਲੁੱਟਣ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਪੁਲਿਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨਿਆਂ ਤੋਂ ਬੈਂਕ ਲੁੱਟਣ ਦੇ ਨਾਲ-ਨਾਲ ਇਸ ਗਿਰੋਹ ਵੱਲੋਂ ਗੱਡੀਆਂ ਵੀ ਚੋਰੀ ਕੀਤੀਆਂ ਜਾ ਰਹੀਆਂ ਸਨ। ਜਿਸ ਤੋਂ ਬਾਅਦ 16 ਤਰੀਖ ਨੂੰ ਪਹਿਲਾ ਦੋਸ਼ੀ ਰਾਕੇਸ਼ ਕੁਮਾਰ ਵਿੱਕੀ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਦੋ ਹੋਰ ਦੋਸ਼ੀ ਤਰਨਤਾਰਨ ਤੋਂ ਗ੍ਰਿਫਤਾਰ ਕੀਤੇ ਗਏ ਤੇ ਕੁੱਲ ਮਿਲਾ ਕੇ ਹੁਣ 8 ਮੈਂਬਰ ਇਸ ਗਿਰੋਹ ਦੇ ਗ੍ਰਿਫਤਾਰ ਕਰ ਲਏ ਗਏ ਹਨ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਇਹ ਬਾਰਡਰ ਏਰੀਆ ਦੇ ਖਾਸ ਕਰਕੇ ਦਿਹਾਤੀ ਇਲਾਕਿਆਂ ਦੇ ਬੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਉਸ ਸਮੇਂ ਬੈਂਕ ਵਿਚ ਜਾਂਦੇ ਸਨ ਜਿਸ ਸਮੇਂ ਬੈਂਕ ਵਿਚ ਜ਼ਿਆਦਾ ਭੀੜ ਨਹੀਂ ਹੁੰਦੀ ਸੀ ਤੇ ਕੱਲ ਇਨ੍ਹਾਂ ਵੱਲੋਂ ਜੰਡਿਆਲਾ ਇਲਾਕਾ ਵਿਚ ਇੱਕ ਬੈਂਕ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਜਿਸ ਦੀ ਜਾਣਕਾਰੀ ਪੁਲਿਸ ਨੂੰ ਲੱਗੀ ਤੇ ਪੁਲਿਸ ਨੇ ਮੌਕੇ ‘ਤੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਪੁਲਿਸ ਅਧਿਕਾਰੀ ਨੇ ਦੱਸਿਆ ਫੜੇ ਗਏ ਦੋਸ਼ੀਆਂ ਦੀ ਉਮਰ ਲਗਭਗ 30 ਸਾਲ ਦੇ ਲਗਭਗ ਹੈ ਅਤੇ ਸਾਰਿਆਂ ‘ਤੇ ਪਹਿਲਾਂ ਤੋਂ ਹੀ ਕਈ ਮੁਕੱਦਮੇ ਦਰਜ ਹਨ। ਕਿਸੇ ‘ਤੇ 11 ‘ਤੇ 8 ਮੁਕੱਦਮੇ ਦਰਜ ਹਨ ਤੇ ਇਨ੍ਹਾਂ ਤੋਂ 4 ਪਿਸਤੌਲਾਂ, ਤੇਜ਼ਧਾਰ ਹਥਿਆਰਾਂ ਇੱਕ i20 ਕਾਰ ਤੇ ਹੁਣ ਤੱਕ 28 ਲੱਖ ਰੁਪਏ ਨਕਦੀ ਬਰਾਮਦ ਕਰ ਲਏ ਗਏ ਹਨ ਤੇ ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਨੂੰ ਮਹਿਲਾ ਕਾਜਲ ਲੀਡ ਕਰਦੀ ਸੀ ਜਿਸ ਦੀ ਆਪਣੇ ਘਰਵਾਲਿਆਂ ਨਾਲ ਨਹੀਂ ਬਣਦੀ ਸੀ ਅਤੇ ਉਹ ਇਹ ਕੰਮ ਕਰ ਰਹੀ ਸੀ ਅਤੇ ਉਸ ਦੇ ਨਾਲ ਹੋਣ ਦੀ ਵਜ੍ਹਾ ਨਾਲ ਕਿਸੇ ਨੂੰ ਇਨ੍ਹਾਂ ‘ਤੇ ਸ਼ੱਕ ਵੀ ਨਹੀਂ ਹੁੰਦਾ ਸੀ ਅਤੇ ਇਹ ਲੋਕ ਲੁੱਟ ਕਰਨ ਤੋਂ ਬਾਅਦ ਹੋਟਲਾਂ ਵਿਚ ਰਹਿੰਦੇ ਸਨ।
ਮਾਲ ਤੋਂ ਬ੍ਰਾਂਡੇਡ ਕੱਪੜੇ ਖਰੀਦਦੇ ਸਨ। ਸ਼ਾਹੀ ਠਾਠ ਬਾਠ ਨਾਲ ਰਹਿਣਾ ਇਨ੍ਹਾਂ ਨੂੰ ਪਸੰਦ ਸੀ ਅਤੇ ਸਾਰੇ ਦੋਸ਼ੀ ਨਸ਼ੇ ਦੇ ਆਦੀ ਹਨ ਜਿਨ੍ਹਾਂ ‘ਚ ਇਹ ਆਪਣੇ ਰੋਜ਼ਾਨਾ 10 ਤੋਂ 12000 ਨਸ਼ੇ ‘ਚ ਹੀ ਖਰਚ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: