ਸਿੰਗਾਪੁਰ ਵਿੱਚ ਇੱਕ ਭਾਰਤੀ ਸ਼ੈੱਫ ਨੂੰ ਤਿੰਨ ਮਹੀਨਿਆਂ ਵਿੱਚ ਦੋ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ ਉਸ ਨੂੰ 3 ਮਹੀਨੇ ਚਾਰ ਹਫ਼ਤਿਆਂ ਦੀ ਸਜ਼ਾ ਹੋਈ ਹੈ। ਦੋਸ਼ੀ ਦਾ ਨਾਂ ਸੁਸ਼ੀਲ ਕੁਮਾਰ ਹੈ, ਜਿਸ ਦੀ ਉਮਰ 44 ਸਾਲ ਦੱਸੀ ਗਈ ਹੈ। ਖਬਰਾਂ ਮੁਤਾਬਕ ਸੁਸ਼ੀਲ ਨੇ ਇਕ ਕੁੜੀ ਨਾਲ ਰੇਲਵੇ ਸਟੇਸ਼ਨ ‘ਤੇ ਅਤੇ ਦੂਜੀ ਨਾਲ ਲਿਫਟ ‘ਚ ਛੇੜਛਾੜ ਕੀਤੀ ਸੀ।
ਇਸ ਤੋਂ ਬਾਅਦ ਦੋਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਸ਼ਿਕਾਇਤ ਕੀਤੀ। ਪਹਿਲਾ ਮਾਮਲਾ ਅਗਸਤ 2022 ਦਾ ਹੈ। ਜਦੋਂ ਸਿੰਗਾਪੁਰ ਦੇ ਬੂਨ ਕੇਂਗ ਰੇਲਵੇ ਸਟੇਸ਼ਨ ‘ਤੇ ਸ਼ੈੱਫ ਸੁਸ਼ੀਲ ਕੁਮਾਰ ਨੇ ਉਸ ਦਾ ਪਤਾ ਪੁੱਛਣ ਦੇ ਬਹਾਨੇ ਇਕ ਨਾਬਾਲਗ ਨਾਲ ਛੇੜਛਾੜ ਕੀਤੀ।
ਅਦਾਲਤ ਮੁਤਾਬਕ ਛੇੜਛਾੜ ਦੀ ਪਹਿਲੀ ਘਟਨਾ ਉਸ ਵੇਲੇ ਵਾਪਰੀ ਜਦੋਂ 14 ਸਾਲਾਂ ਲੜਕੀ ਘਰ ਜਾ ਰਹੀ ਸੀ ਜਦੋਂ ਕੁਮਾਰ ਨੇ ਨਿਰਦੇਸ਼ ਪੁੱਛਣ ਦੇ ਬਹਾਨੇ ਲੜਕੀ ਨਾਲ ਗੱਲ ਕੀਤੀ। ਰਸਤਾ ਦਿਖਾਉਣ ਤੋਂ ਬਾਅਦ ਸੁਸ਼ੀਲ ਕੁਮਾਰ ਨੇ ਬਿਨਾਂ ਸਹਿਮਤੀ ਦੇ ਉਸ ਨੂੰ ਜੱਫੀ ਪਾ ਲਈ ਅਤੇ ਗਲਤ ਤਰੀਕੇ ਨਾਲ ਛੂਹ ਲਿਆ। ਇਸ ਤੋਂ ਬਾਅਦ ਕੁਮਾਰ ਨੇ ਉਸ ਤੋਂ ਫ਼ੋਨ ਨੰਬਰ ਵੀ ਲੈ ਲਿਆ।
ਸੁਸ਼ੀਲ ਕੁਮਾਰ ਨੇ ਲੜਕੀ ਨੂੰ ਇਤਰਾਜ਼ਯੋਗ ਮੈਸੇਜ ਵੀ ਭੇਜੇ। ਲੜਕੀ ਨੇ ਫਿਰ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ, ਜਿਸ ਦੀ ਸ਼ਿਕਾਇਤ ‘ਤੇ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੁਲੀਸ ਨੇ ਅਗਲੇ ਦਿਨ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਕੁਮਾਰ ਨੂੰ ਵੀ ਗ੍ਰਿਫਤਾਰੀ ਤੋਂ ਅਗਲੇ ਦਿਨ ਹੀ ਰਿਹਾਅ ਕਰ ਦਿੱਤਾ ਗਿਆ ਸੀ।
ਰੇਲਵੇ ਸਟੇਸ਼ਨ ‘ਤੇ ਛੇੜਛਾੜ ਦੇ 3 ਮਹੀਨੇ ਬਾਅਦ ਸੁਸ਼ੀਲ ਕੁਮਾਰ ਨੇ 19 ਸਾਲ ਦੀ ਲੜਕੀ ਨਾਲ ਲਿਫਟ ‘ਚ ਵੀ ਛੇੜਛਾੜ ਕੀਤੀ। ਉਸ ਨੂੰ ਗਲਤ ਢੰਗ ਨਾਲ ਛੂਹਿਆ। ਉਸ ਨੇ ਲੜਕੀ ਨੂੰ ਇਹ ਵੀ ਦੱਸਿਆ ਕਿ ਉਹ ਉਸ ਨੂੰ ਪਿਆਰ ਕਰਦਾ ਹੈ। ਲਿਫਟ ‘ਚ ਹੋਣ ਕਾਰਨ ਲੜਕੀ ਬਚ ਨਹੀਂ ਸਕੀ।
ਇਹ ਵੀ ਪੜ੍ਹੋ : ਟਰੱਕ ਡਰਾਈਵਰ ਆਇਆ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ, ਪਹਿਲਾਂ ਬਚਿਆ ਫੇਰ ਖਿੱਚ ਕੇ ਲੈ ਗਈ ਮੌਤ
ਘਟਨਾ ਤੋਂ ਤੁਰੰਤ ਬਾਅਦ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਪੁਲਸ ਸਟੇਸ਼ਨ ‘ਚ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਸੀਸੀਟੀਵੀ ਦੇ ਜ਼ਰੀਏ ਕੁਮਾਰ ਦਾ ਪਤਾ ਲਗਾਇਆ ਅਤੇ 8 ਨਵੰਬਰ ਨੂੰ ਉਸਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: