ਆਂਧਰਾ ਪ੍ਰਦੇਸ਼ ਸਰਕਾਰ ਨੇ ਰੈਲੀਆਂ ਸਬੰਧੀ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਰਾਜ ਮਾਰਗਾਂ ਸਮੇਤ ਸੜਕਾਂ ‘ਤੇ ਜਨਤਕ ਮੀਟਿੰਗਾਂ ਅਤੇ ਰੈਲੀਆਂ ਦੇ ਆਯੋਜਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਪਿਛਲੇ ਹਫ਼ਤੇ ਕੰਦੂਕੁਰੂ ਵਿੱਚ ਮੁੱਖ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਵੱਲੋਂ ਆਯੋਜਿਤ ਇੱਕ ਰੈਲੀ ਵਿੱਚ ਭਗਦੜ ਮਚਣ ਤੋਂ ਬਾਅਦ 8 ਲੋਕਾਂ ਦੇ ਮਰਨ ਕਾਰਨ ਲਿਆ ਗਿਆ ਹੈ। ਪੁਲਿਸ ਐਕਟ 1861 ਦੀਆਂ ਧਾਰਾਵਾਂ ਤਹਿਤ ਇਹ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ।
ਜਾਣਕਾਰੀ ਅਨੁਸਾਰ ਸਰਕਾਰ ਨੇ ਆਪਣੇ ਹੁਕਮਾਂ ਵਿੱਚ ਨੋਟ ਕੀਤਾ ਹੈ ਕਿ ਜਨਤਕ ਸੜਕਾਂ ਅਤੇ ਗਲੀਆਂ ਵਿੱਚ ਇੱਕ ਜਨਤਕ ਇਕੱਠ ਕਰਨ ਦਾ ਅਧਿਕਾਰ ਪੁਲਿਸ ਐਕਟ, 1861 ਦੀ ਧਾਰਾ 30 ਦੇ ਅਧੀਨ ਨਿਯਮ ਦੇ ਅਧੀਨ ਹੈ। ਜਾਰੀ ਕੀਤੇ ਇਸ ਆਦੇਸ਼ ਵਿੱਚ ਪ੍ਰਮੁੱਖ ਸਕੱਤਰ ਹਰੀਸ਼ ਕੁਮਾਰ ਗੁਪਤਾ ਨੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਜਨਤਕ ਮੀਟਿੰਗਾਂ ਕਰਨ ਲਈ ਜਨਤਕ ਸੜਕਾਂ ਤੋਂ ਦੂਰ ਨਿਰਧਾਰਤ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਗਿਆ ਹੈ ‘ਤਾਂ ਜੋ ਆਵਾਜਾਈ ਦੇ ਪ੍ਰਵਾਹ, ਜਨਤਕ ਆਵਾਜਾਈ, ਐਮਰਜੈਂਸੀ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਓਡੀਸ਼ਾ ‘ਚ ਇੱਕ ਹੋਰ ਰੂਸੀ ਦੀ ਮੌਤ, 15 ਦਿਨਾਂ ‘ਚ ਤੀਜੀ ਘਟਨਾ, ਜਹਾਜ਼ ‘ਚੋਂ ਮਿਲੀ ਮ੍ਰਿਤਕ ਦੇਹ
ਇਸ ਦੇ ਨਾਲ ਹੀ ਪ੍ਰਮੁੱਖ ਸਕੱਤਰ ਹਰੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਜਨਤਕ ਰੋਡ ਮੀਟਿੰਗਾਂ ਦੀ ਇਜਾਜ਼ਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਨਤਕ ਇਕੱਠਾਂ ਦੀ ਇਜਾਜ਼ਤ ਸਿਰਫ਼ ਦੁਰਲੱਭ ਅਤੇ ਅਸਧਾਰਨ ਹਾਲਤਾਂ ਵਿੱਚ ਹੀ ਵਿਚਾਰੀ ਜਾ ਸਕਦੀ ਹੈ। ਇਨ੍ਹਾਂ ਹੀ ਨਹੀਂ ਜਨਤਕ ਇਕੱਠ ਲਈ ਲਿਖਤੀ ਕਾਰਨਾਂ ਦਾ ਹੋਣਾ ਵੀ ਜਰੂਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: