ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ ਤੇ 16 ਮਾਰਚ ਨੂੰ ਭਗਵੰਤ ਮਾਨ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸੇ ਦਰਮਿਆਨ ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਰਤਨ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋ ਸਕਦੇ ਹਨ। ਤੇ ਮਾਨ ਸਰਕਾਰ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰੇਗੀ।
ਦੱਸ ਦੇਈਏ ਕਿ ਅਨਮੋਲ ਰਤਨ ਸਿੱਧੂ ਪਹਿਲਾਂ ਡਿਪਟੀ ਐਡਵੋਕੇਟ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਤੇ ਇਸ ਦੇ ਨਾਲ ਹੀ ਹਰਿਆਣਾ ਦੇ ਐਡੀਸ਼ਨਲ ਏਜੀ ਵੀ ਰਹਿ ਚੁੱਕੇ ਹਨ। ਡੀ. ਐੱਸ. ਪਟਵਾਰੀਆ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਨਮੋਲ ਰਤਨ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਲਗਾਏ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੰਜਾਬ ਦੀ ਚੰਨੀ ਸਰਕਾਰ ਨੇ ਸੂਬਾ ਪ੍ਰਧਾਨ ਸਿੱਧੂ ਦੀ ਜ਼ਿੱਦ ‘ਤੇ ਐਡਵੋਕੇਟ ਡੀਐੱਸ ਪਟਵਾਲੀਆ ਨੂੰ ਐਡਵੋਕੇਟ ਜਨਰਲ ਲਗਾਇਆ ਸੀ। ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸੱਤਾ ਮਿਲੀ ਤਾਂ ਐਡਵੋਕੇਟ ਪਟਵਾਲੀਆ ਨੇ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ ਦੀ ਖ਼ਬਰ
111 ਦਿਨ ਦੀ ਸਰਕਾਰ ਚਲਾਉਣ ਵਾਲੇ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਵਿਚ AG ਨੂੰ ਲੈ ਕੇ ਕਾਫੀ ਘਮਾਸਾਨ ਮਚਿਆ ਰਿਹਾ। ਚੰਨੀ ਨੇ ਮੁੱਖ ਮੰਤਰੀ ਬਣਦੇ ਹੀ ਸੀਨੀਅਰ ਐਡਵੋਕੇਟ ਏਪੀਐੱਸ ਦਿਓਲ ਨੂੰ ਏਜੀ ਬਣਾ ਦਿੱਤਾ। ਸਿੱਧੂ ਨੇ ਇਸ ਦਾ ਵਿਰੋਧ ਕੀਤਾ ਤੇ ਅਸਤੀਫਾ ਤੱਕ ਦੇ ਦਿੱਤਾ ਜਿਸ ਤੋਂ ਬਾਅਦ ਸਿੱਧੂ ਦੀ ਜ਼ਿੱਦ ‘ਤੇ ਐਡਵੋਕੇਟ ਦਿਓਲ ਨੂੰ ਹਟਾ ਕੇ ਐਡਵੋਕੇਟ ਡੀਐੱਸ ਪਟਵਾਲੀਆ ਨੂੰ ਏਜੀ ਬਣਾ ਦਿੱਤਾ ਗਿਆ ਸੀ।