ਪੇਟੈਂਟ ਫਾਈਲ ਕਰਨ ਵਿਚ ਪੰਜਾਬ ਇਸ ਵਾਰ ਦੇਸ਼ ‘ਚ ਪੰਜਵੇਂ ਸਥਾਨ ‘ਤੇ ਹੈ। ਪਿਛਲੀ ਵਾਰ ਛੇਵੇਂ ਸਥਾਨ ‘ਤੇ ਸੀ। ਦੇਸ਼ ਵਿਚ ਪਹਿਲਾ ਸਥਾਨ ਮਹਾਰਾਸ਼ਟਰ ਦੀ ਬਜਾਏ ਇਸ ਵਾਰ ਤਾਮਿਲਨਾਡੂ ਨੰ ਮਿਲਿਆ ਹੈ। ਆਫਿਸ ਆਫ ਦਿ ਕੰਟਰੋਲਰ ਜਨਰਲ ਆਫ ਪੇਟੇਂਟ ਡਿਜ਼ਾਈਨ ਟ੍ਰੇਡਮਾਰਕਸ ਐਂਡ ਜਿਓਗ੍ਰਾਫਿਕਸ ਇੰਡੀਕੇਸ਼ਨਸ ਵੱਲੋਂ ਜਾਰੀ ਰਿਪੋਰਟ ਮੁਤਾਬਕ ਪੰਜਾਬ ਵੱਲੋਂ ਇਸ ਵਾਰ 2197 ਪੇਟੈਂਟ ਅਪਲਾਈ ਕੀਤੇ ਗਏ, ਪਿਛਲੀ ਵਾਰ ਇਹ ਗਿਣਤੀ 1650 ਸੀ। ਰਿਪੋਰਟ ਮੁਤਾਬਕ ਐਜੂਕੇਸ਼ਨਲ ਇੰਸਟੀਚਿਊਟ ਵਿਚ ਸਭ ਤੋਂ ਵੱਧ ਪੇਟੈਂਟ ਫਾਈਲ ਕਰਨ ਦਾ ਰਿਕਾਰਡ ਚੰਡੀਗੜ੍ਹ ਯੂਨੀਵਰਸਿਟੀ ਦਾ ਹੈ। ਸੰਸਕ੍ਰਿਤੀ ਯੂਨੀਵਰਸਿਟੀ ਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 703 ਪੇਟੈਂਟ ਪਿਛਲੇ ਸਾਲ ਫਾਈਲ ਕੀਤੇ ਹਨ।
ਚੰਡੀਗੜ੍ਹ ਵੱਲੋਂ ਇਸ ਵਾਰ 347 ਪੇਟੈਂਟ ਫਾਈਨਲ ਕੀਤੇ ਗਏ ਜੋ ਪਿਛਲੀ ਵਾਰ 311 ਸਨ। ਹਰਿਆਣਾ ਨੇ ਇਸ ਵਾਰ 996 ਪੇਟੈਂਟ ਫਾਈਲ ਕੀਤੇ ਹਨ ਜਦੋਂ ਕਿ ਪਿਛਲੀ ਵਾਰ ਇਹ ਗਿਣਤੀ 765 ਸੀ। ਹਾਲਾਂਕਿ ਹਰਿਆਣਾ ਦਾ ਸਥਾਨ ਇਸ ਵਾਰ ਵੀ 9ਵਾਂ ਹੈ। ਚੰਡੀਗੜ੍ਹ ਦਾ ਰੈਂਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਡਿੱਗਿਆ ਹੈ। ਪਿਛਲੇ ਸਾਲ 16ਵੇਂ ਸਥਾਨ ‘ਤੇ ਰਹੇ ਚੰਡੀਗੜ੍ਹ ਨੂੰ ਇਸ ਵਾਰ 17ਵਾਂ ਸਥਾਨ ਮਿਲਿਆ ਹੈ ਤੇ 16ਵੇਂ ਸਥਾਨ ‘ਤੇ ਉਤਰਾਖੰਡ ਰਿਹਾ, ਜਿਸ ਨੇ ਇਸ ਸਾਲ 356 ਪੇਟੈਂਟ ਫਾਈਲ ਕੀਤੇ।
ਗਲੋਬਲਾਈਜੇਸ਼ਨ ਦੇ ਦੌਰ ਵਿਚ ਸਰਕਾਰ ਲੰਬੇ ਸਮੇਂ ਤੋਂ ਆਈਪੀਆਰ ਨੂੰ ਪ੍ਰਮੋਟ ਕਰ ਰਹੀ ਹੈ ਤੇ ਇਸ ਲਈ ਵਧ ਤੋਂ ਵਧ ਸੰਸਥਾਵਾਂ ਨੂੰ ਪੇਟੈਂਟ ਫਾਈਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਸਭ ਤੋਂ ਵੱਧ ਪੇਟੈਂਟ ਮਹਾਰਾਸ਼ਟਰ ਨੇ ਹਾਸਲ ਕੀਤੇ ਸਨ ਤੇ ਇਸ ਵਾਰ ਇਹ ਸਥਾਨ ਤਾਮਿਲਨਾਡੂ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : CAG ਰਿਪੋਰਟ ‘ਚ ਵੱਡਾ ਖੁਲਾਸਾ, ਨਾ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਗਈ ਤੇ ਨਾ ਸਪਲਾਇਰਾਂ ਦਾ ਹੋਇਆ ਭੁਗਤਾਨ
ਚੰਡੀਗੜ੍ਹ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉੁਨ੍ਹਾਂ ਨੇ ਹੁਣ ਤੱਕ 2400 ਪੇਟੈਂਟ ਫਾਈਨਲ ਕੀਤੇ ਹਨ ਜਿਨ੍ਹਾਂ ਵਿਚੋਂ 1747 ਪਬਿਲਕ ਹੋਏ ਸਨ। 72.79 ਫੀਸਦੀ ਪੇਟੈਂਟ ਪ੍ਰਕਾਸ਼ਤ ਹਨ। ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਭਰ ਦੀ ਰਿਸਰਚ ਵਿਚ ਉਨ੍ਹਾਂ ਦੀ ਯੂਨੀਵਰਸਿਟੀ ਦਾ ਯੋਗਦਾਨ ਇਕ ਫੀਸਦੀ ਹੈ।
ਵੀਡੀਓ ਲਈ ਕਲਿੱਕ ਕਰੋ -: