Arbitrary corona report makers : ਕੋਰੋਨਾ ਕਰਕੇ ਇਸ ਸਮੇਂ ਸਾਰੀ ਦੁਨੀਆ ਵਿੱਚ ਦਹਿਸ਼ਤ ਮਚੀ ਹੋਈ ਹੈ, ਲੋਕਾਂ ਦੀਆਂ ਇਸ ਮਹਾਮਾਰੀ ਕਾਰਨ ਜਾਨਾਂ ਜਾ ਰਹੀਆਂ ਹਨ ਪਰ ਕੁਝ ਲੋਕਾਂ ਨੇ ਇਸ ਮਹਾਮਾਰੀ ਨੂੰ ਵੀ ਆਪਣੇ ਪੈਸੇ ਕਮਾਉਣ ਦਾ ਜ਼ਰੀਆ ਬਣਾਇਆ ਹੋਇਆ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਰੀਦਕੋਟ ਤੋਂ ਜਿਥੇ ਪ੍ਰਾਈਵੇਟ ਲੈਬ ਵਿੱਚ ਪੈਸੇ ਲੈ ਕੇ ਮਨਮਰਜ਼ੀ ਦੀ ਕੋਰੋਨਾ ਰਿਪੋਰਟ ਬਣਾ ਕੇ ਦਿੱਤੀ ਜਾ ਰਹੀ ਸੀ।
ਪੁਲਿਸ ਨੇ ਰੈਪਿਡ ਕੋਵਿਡ ਟੈਸਟ ਕਰਨ ਵਾਲੇ ਦੋ ਲੋਕਾਂ ਨੂੰ ਫੜਿਆ ਹੈ। ਇਹ ਲੋਕ 12 ਹਜ਼ਾਰ ਰੁਪਏ ਵਿੱਚ ਕੋਰੋਨਾ ਦੀ ਮਨਮਰਜ਼ੀ ਦੀ ਰਿਪੋਰਟ ਬਣਾ ਕੇ ਦਿੰਦੇ ਸਨ। ਇਨ੍ਹਾਂ ਵਿੱਚੋਂ ਇੱਕ ਮੈਡੀਕਲ ਕੈਮਿਸਟ ਵੀ ਸ਼ਾਮਲ ਹੈ। ਪੁਲਿਸ ਨੇ ਜਾਅਲੀ ਕੋਰੋਨਾ ਰਿਪੋਰਟਾਂ ਬਣਾਉਣ ਲਈ ਉਨ੍ਹਾਂ ਕੋਲੋਂ ਕਾਗਜ਼ ਅਤੇ ਪੰਜ ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।
ਸੀਆਈਡੀ ਅਤੇ ਸੀਆਈਏ ਪੁਲਿਸ ਨੇ ਸਾਂਝੀ ਮੁਹਿੰਮ ਚਲਾਈ ਅਤੇ ਇਸ ਪ੍ਰਾਈਵੇਟ ਲੈਬ ਵਿੱਚ ਚੱਲ ਰਹੇ ਇਸ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਸ਼ਿਕਾਰ ਜ਼ਿਆਦਾਤਰ ਉਹ ਲੋਕ ਸਨ ਜਿਨ੍ਹਾਂ ਨੇ ਕਿਸੇ ਮਹੱਤਵਪੂਰਨ ਕੰਮ ਲਈ ਸਰਕਾਰੀ ਜਾਂ ਗੈਰ-ਸਰਕਾਰੀ ਵਿਭਾਗਾਂ ਵਿਚ ਕੋਰੋਨਾ ਦੀ ਇਕ ਨੈਗੇਟਿਵ ਜਾਂ ਪਾਜ਼ੀਟਿਵ ਰਿਪੋਰਟ ਦੇਣੀ ਹੁੰਦੀ ਸੀ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਰਾਹਤ ਭਰੀ ਖਬਰ- ਹੁਣ 9 ਤੋਂ 5 ਵਜੇ ਤੱਕ ਖੁਲ੍ਹਣਗੀਆਂ ਦੀਆਂ ਦੁਕਾਨਾਂ
ਜਿਵੇਂਕਿ ਕੈਦੀ ਜੇਲ੍ਹ ਤੋਂ ਛੱਟੀ ’ਤੇ ਆਇਆ ਸੀ, ਉਹ ਕੋਰੋਨਾ ਦੀ ਪਾਜ਼ੀਟਿਵ ਰਿਪੋਰਟ ਬਣਵਾ ਜੇਲ੍ਹ ਭੇਜ ਦਿੰਦਾ ਅਤੇ ਆਰਾਮ ਨਾਲ ਘਰ ਬੈਠ ਜਾਂਦਾ ਜਾਂ ਕਿਸੇ ਨੇ ਬਾਹਰ ਜਾਣਾ ਹੁੰਦਾ ਤਾਂ ਨੈਗੇਟਿਵ ਰਿਪੋਰਟ ਬਣਵਾ ਕੇ ਨਾਲ ਲੈ ਜਾਂਦਾ ਸੀ।