ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਸ਼ਨੀਵਾਰ ਨੂੰ ਕੰਟਰੋਲ ਰੇਖਾ (LOC) ਦੇ ਕੋਲ ਬਾਰੂਦੀ ਸੁਰੰਗ ਮਿਲਣ ਦੀ ਸੂਚਨਾ ਮਿਲੀ ਹੈ। ਇਸ ਲਈ ਫੌਜ ਦੇ ਕੁੱਤੇ ਦੀ ਮਦਦ ਲਈ ਗਈ ਸੀ। ਫੌਜ ਦੇ ਕੁੱਤੇ ਵੱਲੋਂ ‘ਐਂਟੀ-ਪਰਸਨਲ ਮਾਈਨ’ ਦਾ ਪਤਾ ਲਗਾਇਆ ਹੈ। ਇਹ ਜਾਣਕਾਰੀ ਫੌਜ ਵੱਲੋਂ ਸਾਂਝੀ ਕੀਤੀ ਗਈ ਹੈ। ਫੌਜ ਨੇ ਦੱਸਿਆ ਕਿ ਸੁਰੰਗ ਦਾ ਸਮੇਂ ਸਿਰ ਪਤਾ ਲੱਗਣ ਕਾਰਨ ਵੱਡਾ ਹਾਦਸਾ ਟਲ ਗਿਆ ਹੈ।
ਫੌਜ ਨੇ ਦੱਸਿਆ ਕਿ ਐਲਵਿਨ ਨਾਂ ਦੇ ਕੁੱਤੇ ਨੇ ‘ਐਂਟੀ-ਪਰਸਨਲ ਮਾਈਨ’ ਦਾ ਪਤਾ ਲਗਾਇਆ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ਦੇ ਨਾਲ-ਨਾਲ ਘੁਸਪੈਠੀਆਂ ਦੇ ਜਾਲ ਵਜੋਂ ਐਂਟੀ-ਪਰਸੋਨਲ ਬਾਰੂਦੀ ਸੁਰੰਗਾਂ ਲਗਾਈਆਂ ਜਾਂਦੀਆਂ ਹਨ, ਪਰ ਇਹ ਸੁਰੰਗਾਂ ਕਈ ਵਾਰ ਹੇਠਾਂ ਡਿੱਗ ਜਾਂਦੀਆਂ ਹਨ ਅਤੇ ਅਚਾਨਕ ਬਾਰੂਦੀ ਸੁਰੰਗ ਧਮਾਕੇ ਦਾ ਕਾਰਨ ਬਣਦੀਆਂ ਹਨ।
ਇਹ ਵੀ ਪੜ੍ਹੋ : ਅਤੀਕ-ਅਸ਼ਰਫ ਕ.ਤਲ ਮਗਰੋਂ ਕੇਂਦਰ ਸਰਕਾਰ ਅਲਰਟ, ਪੱਤਰਕਾਰਾਂ ਲਈ SOP ਕਰੇਗੀ ਤਿਆਰ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਰਾਜੌਰੀ ਦੇ ਸੁੰਦਰਬਨੀ ਦੇ ਬੇਰੀ ਪੱਤਣ ਇਲਾਕੇ ਤੋਂ ਇਕ ਡਰੋਨ ਨੂੰ ਡੇਗਿਆ ਸੀ, ਜਿਸ ਤੋਂ ਫੌਜ ਨੇ ਹਥਿਆਰ ਅਤੇ ਨਕਦੀ ਬਰਾਮਦ ਕੀਤੀ ਸੀ। ਫੌਜ ਨੇ ਪੰਜ ਏਕੇ ਮੈਗਜ਼ੀਨ, ਏਕੇ-47 ਦੇ 131 ਰੌਂਦ, ਕੁਝ ਗੁਲੇਲਾਂ ਅਤੇ 2 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ, ਜਿਸ ਤੋਂ ਬਾਅਦ ਇਸ ਐਂਟੀ-ਪਰਸਨਲ ਮਾਈਨ ਦਾ ਪਤਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -: