ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲੋਕ ਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ (LNJP) ਹਸਪਤਾਲ ‘ਚ ਦਾਖਲ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ CM ਕੇਜਰੀਵਾਲ ਨੇ ਸਤੇਂਦਰ ਜੈਨ ਤੋਂ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਲਈ। ਇਸ ਸਬੰਧੀ CM ਕੇਜਰੀਵਾਲ ਨੇ ਟਵੀਟ ਵੀ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੇ ਮੁਲਾਕਾਤ ਤੋਂ ਬਾਅਦ ਟਵੀਟ ਕਰਦੇ ਹੋਏ ਸਾਬਕਾ ਮੰਤਰੀ ਬਾਰੇ ਲਿਖਿਆ- ‘ਅੱਜ ਮੈਂ ਇਕ ਬਹਾਦਰ ਵਿਅਕਤੀ ਨੂੰ ਮਿਲਿਆ ਜੋ ਅੱਜ ਦੇ ਦੌਰ ਦਾ ਹੀਰੋ ਹੈ’। ਉਨ੍ਹਾਂ ਨੇ ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਵਿਚ ਸਤੇਂਦਰ ਜੈਨ ਨਾਲ ਮੁਲਾਕਾਤ ਦੀ ਤਸਵੀਰਾਂ ਵੀ ਸਾਂਝੀ ਕੀਤੀਆਂ ਹਨ। ਜਿਸ ਵਿਚ ਅਰਵਿੰਦ ਕੇਜਰੀਵਾਲ ਸਤੇਂਦਰ ਜੈਨ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਚੋਰ ਗਿਰੋਹ ਦਾ 1 ਮੈਂਬਰ ਗ੍ਰਿਫਤਾਰ, 8 ਸਾਥੀ ਨਾਮਜ਼ਦ, ਸਕੂਲਾਂ ‘ਚ ਕਰਦੇ ਸੀ ਚੋਰੀ
ਸਤੇਂਦਰ ਜੈਨ ਬੁੱਧਵਾਰ ਨੂੰ ਚੱਕਰ ਆਉਣ ਕਾਰਨ ਤਿਹਾੜ ਜੇਲ੍ਹ ਦੇ ਬਾਥਰੂਮ ਵਿੱਚ ਡਿੱਗ ਗਏ ਸੀ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਸੀ। ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ LNJP ‘ਚ ਸ਼ਿਫਟ ਕਰ ਦਿੱਤਾ ਗਿਆ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 6 ਹਫਤਿਆਂ ਯਾਨੀ 42 ਦਿਨਾਂ ਦੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: