ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਜ਼ਮਾਨਤ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ 9 ਅਕਤੂਬਰ ਤੋਂ ਜੇਲ੍ਹ ਵਿਚ ਬੰਦ ਹਨ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਆਸ਼ੀਸ਼ ਮਿਸ਼ਰਾ ਦਾ ਜੇਲ੍ਹ ਤੋਂ ਬਾਹਰ ਆਉਣਾ ਅਜੇ ਥੋੜ੍ਹਾ ਮੁਸ਼ਕਲ ਹੈ ਕਿਉਂਕਿ ਜ਼ਮਾਨਤ ਹੁਕਮ ਵਿਚ ਧਾਰਾ 320 ਅਤੇ 120ਬੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਆਸ਼ੀਸ਼ ਮਿਸ਼ਰਾ ਖਿਲਾਫ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਲੱਗੇ ਹਨ। ਲਖੀਮਪੁਰ ਪੁਲਿਸ ਵੱਲੋਂ ਕੋਰਟ ਵਿਚ ਜੋ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਉਸ ਵਿਚ ਆਸ਼ੀਸ਼ ਮਿਸ਼ਰਾ ਨੂੰ ਆਈਪੀਸੀ ਦੀ ਧਾਰਾ 147, 148, 149, 302, 307, 326, 34, 427 ਅਤੇ 120ਵੀ ਤਹਿਤ ਦੋਸ਼ੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਆਰਮਸ ਐਕਟ ਦੀ ਧਾਰਾ 3/25, 5/27 ਅਤੇ 39 ਤਹਿਤ ਵੀ ਕੇਸ ਦਰਜ ਹੈ।
ਹਾਲਾਂਕਿ ਹਾਈਕੋਰਟ ਵੱਲੋਂ ਜਾਰੀ ਬੇਲ ਆਰਡਰ ‘ਚ ਆਈਪੀਸੀ ਦੀ ਧਾਰਾ 147, 148, 149, 307, 326 ਅਤੇ 427 ਦੇ ਇਲਾਵਾ ਆਰਮਸ ਐਕਟ ਦੀ ਧਾਰਾ 34 ਅਤੇ 30 ਦਾ ਜ਼ਿਕਰ ਹੈ। ਇਸ ਵਿਚ ਦਾਰਾ 320 ਅਤੇ 120ਬੀ ਦਾ ਜ਼ਿਕਰ ਨਹੀਂ ਹੈ। ਧਾਰਾ 302 ਹੱਤਿਆ ਅਤੇ 120ਬੀ ਅਪਰਾਧਿਕ ਸਾਜ਼ਿਸ਼ ਰਚਨ ਨਾਲ ਜੁੜੀ ਹੋਈ ਹੈ। ਕਿਉਂਕਿ ਬੇਲ ਆਰਡਰ ਵਿਚ 302 ਅਤੇ 120ਬੀ ਦਾ ਜ਼ਿਕਰ ਨਹੀਂ ਹੈ। ਇਸ ਲਈ ਆਸ਼ੀਸ਼ ਮਿਸ਼ਰਾ ਅਜੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਦੱਸਿਆ ਕਿ ਉਹ ਬੇਲ ਆਰਡਰ ਵਿਚ ਧਾਰਾ 307 ਅਤੇ 120ਬੀ ਨੂੰ ਜੁੜਵਾਉਣ ਲਈ ਹਾਈਕੋਰਟ ਵਿਚ ਅਪੀਲ ਕਰਨਗੇ। ਬੇਲ ਆਰਡਰ ਵਿਚ ਕਰੈਕਸ਼ਨ ਹੋਣ ਤੋਂ ਬਾਅਦ ਹੀ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੇਗੀ।