ਮੋਗਾ ਵਿਖੇ 50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ਤਹਿਤ ਲੋਪੋ ਪੁਲਿਸ ਚੌਕੀ ਦੇ ਏਐੱਸਆਈ ਤੇ ਉਸ ਦੇ ਸਾਥੀ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਚੌਕੀ ਇੰਚਾਰਜ ਬਲਬੀਰ ਸਿੰਘ ਤੇ ਮਾਸਟਰ ਪਰਮਪਾਲ ਸਿੰਘ ਖਿਲਾਫ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ 7, 13(2) ਤੇ ਆਈਪੀਸੀ ਦੀ ਧਾਰਾ 420 , 406 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਜਗਰਾਜ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਜੰਬਰ ਜਰਕੀ ਤੇਹਮਾਨ ਮੰਗਾ ਜ਼ਿਲ੍ਹਾ ਮੋਗਾ ਨੇ ਕਿਹਾ ਕਿ 6 ਮਹੀਨੇ ਪਹਿਲਾਂ ਉਸ ਨੇ ਉਸ ਦੇ ਲੜਕੇ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਲਿਆ ਤੇ ਕਹਿਣ ਲੱਗੇ ਕਿ ਇਸ ਤੋਂ ਗੋਲੀਆਂ ਫੜੀਆਂ ਗਈਆਂ ਹਨ ਜਿਸ ਕਾਰਨ ਉਹ ਉਸ ‘ਤੇ ਮੁਕੱਦਮਾ ਦਰਜ ਕਰੇਗਾ। ਜੇਕਰ ਆਪਣੇ ਲੜਕੇ ਨੂੰ ਬਚਾਉਣਾ ਹੈ ਤਾਂ 50,000 ਦੀ ਰਿਸ਼ਵਤ ਦਿਓ, ਨਹੀਂ ਤਾਂ ਸਖਤ ਧਾਰਾਵਾਂ ਲਗਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਵੇਗਾ।
ਉਨ੍ਹਾਂ ਦਾ ਗੁਆਂਢੀ ਮਾਸਟਰ ਰੁਚੀ ਦਾ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਉਧਰ ਸਰਜੀ ਕਹਿਣ ਲੱਗਾ ਕਿ ਉਸ ਦੀ ਉਕਤ ਚੌਕੀ ਇੰਚਾਰਜ ਨਾਲ ਜਾਣ-ਪਛਾਣ ਹੈ, ਉਹ ਤੁਹਾਡੇ ਇਸ ਨਾਲ ਲੈਣ-ਦੇਣ ਕਰਵਾ ਦਿੰਦਾ ਹੈ ਤਾਂ ਲੜਕਾ ਬਚ ਜਾਵੇਗਾ। ਉਹ ਵਿਅਕਤੀ ਦੀਆਂ ਗੱਲਾਂ ਵਿਚ ਆ ਗਿਆ ਕਿਉਂਕਿ ਉਸ ਨੂੰ ਆਪਣੇ ਪੁੱਤਰ ਦੇ ਭਵਿੱਖ ਦੀ ਚਿੰਤਾ ਸੀ ਉਸ ਨੇ ਰੁਚੀ ਜ਼ਰੀਏ ਚੌਕੀ ਇੰਚਾਰਜ ਨੂੰ 20,000 ਰੁਪਏ ਦੇ ਦਿੱਤੇ।
ਇਹ ਵੀ ਪੜ੍ਹੋ : PM ਮੋਦੀ ਦੀ ਮਾਂ ਦੇ ਦਿਹਾਂਤ ‘ਤੇ ਵਿਦਿਆਰਥੀ ਨੇ ਲਿਖੀ ਭਾਵੁਕ ਚਿੱਠੀ, ਪ੍ਰਧਾਨ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ-‘Thank You’
ਚੌਕੀ ਇੰਚਾਰਜ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਕਿ ਤੁਸੀਂ ਮੈਨੂੰ 30,000 ਰੁਪਏ ਦੇ ਦਿਓ ਨਹੀਂ ਤਾਂ ਤੁਹਾਡੇ ਬੇਟੇ ਖਿਲਾਫ ਮਾਮਲਾ ਦਰਜ ਕਰਨਾ ਹੋਵੇਗਾ। ਉਹ ਪਹਿਲਾਂ ਹੀ ਉਸ ਦੇ ਜਾਲ ਵਿਚ ਪਸ ਚੁੱਕੇ ਸਨ ਜਿਸ ਕਾਰਨ ਉਨ੍ਹਾਂ ਨੇ ਮਜਬੂਰੀ ਵਸ ਕਿਸੇ ਤੋਂ ਵਿਆਜ ‘ਤੇ ਫੜ ਕੇ 30,000 ਰੁਪਏ ਦੇ ਦਿੱਤੇ। ਇਸ ਦੇ ਬਾਅਦ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਧੋਖਾ ਦੇ ਦਿੱਤਾ ਤੇ ਪੈਸੇ ਲੈਣ ਤੋਂ ਬਾਅਦ ਵੀ ਪੁੱਤਰ ‘ਤੇ ਮਾਮਲਾ ਦਰਜ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: