ਫਿਰੋਜ਼ਪੁਰ ਵਿਚ ਸਵਿਫਟ ਕਾਰ ਵਿਚ ਏਐੱਸਆਈ ਦੀ ਲਾਸ਼ ਮਿਲੀ। ਏਐੱਸਆਈ ਦੀ ਗਰਦਨ ਵਿਚ ਗੋਲੀ ਲੱਗੀ ਹੈ। ਲਾਸ਼ ਕੋਲ ਉਸ ਦੀ ਸਰਵਿਸ ਰਿਵਾਲਵਰ ਵੀ ਪਈ ਮਿਲੀ ਹੈ। ਮਰਨ ਵਾਲੇ ਏਐੱਸਆਈ ਦੀ ਪਛਾਣ ਚਰਨਜੀਤ ਵਾਸੀ ਸ਼ਾਂਤੀ ਨਗਰ ਤਲਵੰਡੀ ਵਜੋਂ ਹੋਈ ਹੈ।
ਚਰਨਜੀਤ ਮੋਗਾ ਵਿਚ ਡਿਊਟੀ ਕਰਦਾ ਸੀ। ਏਐੱਸਆਈ ਨੂੰ ਕਿਸੇ ਨੇ ਗੋਲੀ ਮਾਰੀ ਹੈ ਜਾਂ ਉਸ ਨੇ ਖੁਦ ਆਤਮਹੱਤਿਆ ਕੀਤੀ ਹੈ, ਅਜੇ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ।
ਇਹ ਵੀ ਪੜ੍ਹੋ : ਨਸ਼ੇ ਨੂੰ ਲੈ ਕੇ ਰਾਜਪਾਲ ਪੁਰੋਹਿਤ ਨੇ ਜਤਾਈ ਚਿੰਤਾ, ਕਿਹਾ- ‘ਸਕੂਲਾਂ ਤੱਕ ਵੀ ਪਹੁੰਚ ਚੁੱਕਿਆ ਹੈ ਨਸ਼ਾ’
ਡੀਐੱਸਪੀ ਡੀ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਚਰਨਜੀਤ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਭੇਜਿਆ ਜਾ ਰਿਹਾ ਹੈ। ਏਐੱਸਆਈ ਦੀ ਫੋਨ ਡਿਟੇਲ ਪੁਲਿਸ ਖੰਗਾਲੇਗੀ ਤਾਂ ਕਿ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।
ਵੀਡੀਓ ਲਈ ਕਲਿੱਕ ਕਰੋ -: