ਅਤੀਕ-ਅਸ਼ਰਫ ਹੱਤਿਆਕਾਂਡ ਦੇ ਤਿੰਨ ਦਿਨ ਬਾਅਦ ਪ੍ਰਗਯਾਗਰਾਜ ਦੇ ਸ਼ਾਹਗੰਜ ਥਾਣਾ ਦੇ 5 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸਿਟ ਦੀ ਪੁੱਛਗਿਛ ਦੇ ਬਾਅਦ ਪੁਲਿਸ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਵਿਚ ਐੱਸਓ ਅਸ਼ਵਨੀ ਕੁਮਾਰ ਸਿੰਘ ਤੋਂ ਇਲਾਵਾ ਦੋ ਸਬ-ਇੰਸਪੈਕਟਰ ਤੇ ਦੋ ਕਾਂਸਟੇਬਲ ਸ਼ਾਮਲ ਹਨ।
ਤਿੰਨੋਂ ਮੁਲਜ਼ਮ ਸ਼ੂਟਰ ਲਵਲੇਸ਼, ਸਨੀ ਤੇ ਅਰੁਣ ਨੂੰ ਪ੍ਰਗਯਾਗਰਾਜ ਦੇ CJM ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਇਨ੍ਹਾਂ ਨੂੰ 4 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਹਾਲਾਂਕਿ ਪੁਲਿਸ ਨੇ 7 ਦਿਨ ਦੀ ਰਿਮਾਂਡ ਮੰਗੀ ਸੀ।
ਪੁਲਿਸ ਲਾਇਨ ਵਿੱਚ ਡਿਪਟੀ ਕਮਿਸ਼ਨਰ ਕਰਾਈਮ ਸਤੀਸ਼ ਚੰਦਰ, ਏਸੀਪੀ ਸਤੇਂਦਰ ਤਿਵਾੜੀ ਅਤੇ ਇੰਸਪੈਕਟਰ ਓਮ ਪ੍ਰਕਾਸ਼ ਤਿੰਨਾਂ ਸ਼ੂਟਰਾਂ ਤੋਂ ਪੁੱਛਗਿੱਛ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਲਈ 100 ਸਵਾਲ ਤਿਆਰ ਕੀਤੇ ਹਨ। ਪੁਲਿਸ ਇਨ੍ਹਾਂ ਮੁਲਜ਼ਮਾਂ ਦੇ ਮੋਬਾਈਲਾਂ ਦੀ ਵੀ ਭਾਲ ਕਰ ਰਹੀ ਹੈ। ਮੋਬਾਈਲ ਦੀ ਜਾਂਚ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਆਖਰੀ ਸਮੇਂ ਵਿੱਚ ਕਿਸ ਦੇ ਸੰਪਰਕ ਵਿੱਚ ਸਨ।
ਇਹ ਵੀ ਪੜ੍ਹੋ : ਮੋਗਾ : 90 ਸਾਲਾਂ ਗਰੀਬ ਰਿਕਸ਼ੇ ਵਾਲੇ ਦੀ ਖੁੱਲ੍ਹੀ ਕਿਸਮਤ, ਜਿੱਤੀ ਢਾਈ ਕਰੋੜ ਰੁ. ਦੀ ਵਿਸਾਖੀ ਬੰਪਰ ਲਾਟਰੀ
ਪ੍ਰਯਾਗਰਾਜ ਪੁਲਿਸ ਨੇ ਅਤੀਕ ਗੈਂਗ ਦੇ ਸ਼ੂਟਰ ਅਸਾਦ ਕਾਲੀਆ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ 50 ਹਜ਼ਾਰ ਦਾ ਇਨਾਮ ਸੀ। ਅਸਾਦ ਕਾਲੀਆ ਨੂੰ ਅਤੀਕ ਗੈਂਗ ਦਾ ਫਾਈਨਾਂਸਰ ਦੱਸਿਆ ਜਾਂਦਾ ਹੈ। ਪੁਲਿਸ ਹੁਣ ਉਸ ਤੋਂ ਪੁੱਛਗਿਛ ਕਰ ਰਹੀ ਹੈ। ਤਿੰਨੋਂ ਹਮਲਾਵਰਾਂ ਨੂੰ ਸਵੇਰੇ ਕੋਰਟ ਵਿਚ ਸਖਤ ਸੁਰੱਖਿਆ ਵਿਚ ਲਿਆਂਦਾ ਗਿਆ। ਜਾਂਚ ਏਜੰਸੀਆਂ ਨੂੰ ਇਨ੍ਹਾਂ ‘ਤੇ ਹਮਲੇ ਦੇ ਇਨਪੁੱਟ ਮਿਲੇ ਸਨ। ਤਿੰਨੋਂ ਹਮਲਾਵਰਾਂ ਨੂੰ 17 ਅਪ੍ਰੈਲ ਨੂੰ ਪ੍ਰਯਾਗਰਾਜ ਜੇਲ੍ਹ ਤੋਂ ਪ੍ਰਤਾਪਗੜ੍ਹ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: