ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਡੇਰਾਬੱਸੀ ਦੇ ਅਮਲਾਲਾ ਪਿੰਡ ਦਾ ਹੈ ਜਿਥੇ ਪਿੰਡ ਦੇ ਹੀ ਕੁਝ ਲੋਕਾਂ ਨੇ ਘਰ ਵਿਚ ਵੜ ਕੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਵਿਚ 70 ਸਾਲਾ ਮਹਿਲਾ ਸਣੇ 2 ਲੋਕ ਜ਼ਖਮੀ ਹੋਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਮਲੇ ਵਿਚ ਜ਼ਖਮੀ ਬਜ਼ੁਰਗ ਮਹਿਲਾ ਸਾਬਕਾ ਸੀਐੱਮ ਚੰਨੀ ਦੀ ਨੂੰਹ ਦੀ ਦਾਦੀ ਹੈ ਜਿਨ੍ਹਾਂ ਦਾ ਨਾਂ ਧਰਮ ਕੌਰ ਹੈ।
ਹਸਪਤਾਲ ਵਿਚ ਭਰਤੀ ਧਰਮ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਦੋਵੇਂ ਮੁੰਡਿਆਂ, ਨੂੰਹਾਂ ਤੇ ਨਨਾਣ ਦੇ ਮੁੰਡੇ ਨਾਲ ਘਰ ‘ਤੇ ਸੀ। ਇਸੇ ਦੌਰਾਨ ਗਲੀ ਤੋਂ ਲੰਘ ਰਹੇ ਉਸ ਦੇ ਚਚੇਰੇ ਭਰਾ-ਭੈਣਾਂ ਨੇ ਦੀ ਉਸ ਦੇ ਲੜਕੇ ਨਾਲ ਕਿਹਾ-ਸੁਣੀ ਹੋ ਗਈ। ਉਸ ਦਾ ਬੇਟਾ ਜਾਨ ਬਚਾ ਕੇ ਘਰ ਆਇਆ ਤਾਂ ਦੂਜੇ ਪੱਖ ਨੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ। ਦਰਵਾਜ਼ਾ ਬੰਦ ਹੋਣ ਕਾਰਨ ਹਮਲਾਵਰਾਂ ਨੇ ਘਰ ਦੇ ਅੰਦਰ ਇੱਟਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਬਜ਼ੁਰਗ ਤੇ ਉਸ ਦੀ ਨਨਾਣ ਦਾ ਪੁੱਤਰ ਹਰਨੇਕ ਸਿੰਘ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਸਾਬਕਾ CM ਕੈਪਟਨ ਦੀ ਮੰਗ-‘ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਮਾਂਬੱਧ ਰਾਹਤ ਦੇਵੇ ਪੰਜਾਬ ਸਰਕਾਰ’
ਹਮਲੇ ਦੀ ਪੂਰੀ ਘਟਨਾ ਘਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਲਗਭਗ ਇਕ ਦਰਜਨ ਲੋਕ ਘਰ ‘ਤੇ ਹਮਲਾ ਕਰ ਰਹੇ ਹਨ। ਇਸ ਬਾਰੇ ਗੱਲ ਕਰਨ ‘ਤੇ ਡੇਰਾਬੱਸੀ ਥਾਣਾ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: