ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਪਠਾਨਕੋਟ ਸਥਿਤ ਬੈਂਕ ਵਿਚ ਖਾਤਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ। ਖਾਤਾ ਖੁੱਲ੍ਹਵਾਉਣ ਆਇਆ ਬਦਮਾਸ਼ ਹਰਿਆਣਾ ਦਾ ਸੀ ਪਰ ਉਹ ਰਾਜਸਥਾਨੀ ਬਣ ਕੇ ਬੈਂਕ ਵਿਚ ਆਇਆ ਸੀ। ਬੈਂਕ ਅਫਸਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ।
ਪੁਲਿਸ ਦੇ ਆਉਣ ਦਾ ਸ਼ੱਕ ਹੁੰਦਿਆਂ ਹੀ ਬਦਮਾਸ਼ ਬਾਥਰੂਮ ਜਾਣ ਦੇ ਬਹਾਨੇ ਉਥੋਂ ਭੱਜ ਨਿਕਲਿਆ। ਪੁਲਿਸ ਨੇ ਬੈਂਕ ਤੇ ਬਾਹਰ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲਡੀ ਬਰਾੜ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਹੈ। ਉਸ ਦੀ ਫੋਟੋ ‘ਤੇ ਬੈਂਕ ਖਾਤਾ ਖੁੱਲ੍ਹਵਾਉਣ ਦੇ ਮਕਸਦ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।
ਪਠਾਨਕੋਟ ਦੀ ਢਾਂਗੂ ਰੋਡ ਸਥਿਤ ਨੈਸ਼ਨਲ ਬੈਂਕ ਵਿਚ ਇਕ ਵਿਅਕਤੀ ਪਹੁੰਚਿਆ। ਉਹ ਮੈਨੇਜਰ ਨੂੰ ਮਿਲਿਆ ਤੇ ਨਵਾਂ ਅਕਾਊਂਟ ਖੋਲ੍ਹਣ ਦੀ ਗੱਲ ਕਹੀ। ਜਦੋਂ ਬੈਂਕ ਨੇ KVC ਕਰਨ ਲਈ ਆਧਾਰ ਕਾਰਡ ਮੰਗਿਆ ਤਾਂ ਉਸ ‘ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲੱਗੀ ਸੀ। ਇਹ ਦੇਖ ਕੇ ਬੈਂਕ ਮੈਨੇਜਰ ਨੂੰ ਸ਼ੱਕ ਹੋ ਗਿਆ।
ਬੈਂਕ ਮੈਨੇਜਰ ਨੇ ਤੁਰੰਤ ਪਠਾਨਕੋਟ ਦੇ ਐੱਸਐੱਸਪੀ ਅਰੁਣ ਸੈਣੀ ਨੂੰ ਫੋਨ ਕਰਕੇ ਪੂਰੀ ਗੱਲ ਦੱਸੀ। ਸੈਣੀ ਨੇ ਬਦਮਾਸ਼ ਨੂੰ ਗੱਲਾਂ ਵਿਚ ਉੁਲਝਾ ਕੇ ਰੱਖਣ ਨੂੰ ਕਿਹਾ। ਮੈਨੇਜਰ ਨੇ ਸਟਾਫ ਨੂੰ ਬੁਲਾ ਕੇ ਦੋਸ਼ੀ ਨੂੰ ਬਿਜ਼ੀ ਰੱਖਣ ਤੇ ਉਸ ਦੀ ਹਰ ਹਰਕਤ ‘ਤੇ ਨਜ਼ਰ ਰੱਖਣ ਨੂੰ ਕਿਹਾ। ਇਸ ਦੌਰਾਨ ਬਦਮਾਸ਼ ਨੂੰ ਹੋਰ ਸ਼ੱਕ ਹੋ ਗਿਆ। ਉਸ ਨੇ ਬਾਥਰੂਮ ਜਾਣ ਦੀ ਗੱਲ ਕਹੀ ਤੇ ਗੇਟ ਵੱਲ ਭੱਜ ਗਿਆ। ਬੈਂਕ ਮੁਲਾਜ਼ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।
SSP ਅਰੁਣ ਸੈਣੀ ਨੇ ਕਿਹਾ ਕਿ ਬਦਮਾਸ਼ ਦੇ ਆਧਾਰ ਕਾਰਡ ਦੀ ਫੋਟੋ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਮੈਚ ਹੋ ਰਹੀ ਹੈ। ਹੋਰ ਸਕਦਾ ਹੈ ਕਿ ਉਸ ਨੇ ਇੰਟਰਨੈਟ ਤੋਂ ਇਹ ਫੋਟੋ ਲਈ ਹੋਵੇ। ਉਸ ਦੀ KVC ਡਿਟੇਲਸ ਜ਼ਰੀਏ ਪੁਲਿਸ ਨੇ ਜਾਂਚ ਕੀਤੀ ਤਾਂ ਉਹ ਜੋਧਪੁਰ ਦਾ ਮਾਂਗੀਰਾਮ ਨਿਕਲਿਆ। ਇੰਝ ਲੱਗਦਾ ਹੈ ਕਿ ਫੋਟੋ ਤੇ ਨਾਂ ਪਤਾ ਵੀ ਫਰਜ਼ੀ ਸੀ।
ਇਹ ਵੀ ਪੜ੍ਹੋ : ਅਮਰਨਾਥ ਗੁਫਾ ਨੇੜੇ ਵਾਪਰੇ ਹਾਦਸੇ ‘ਤੇ ਕੈਪਟਨ ਤੇ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ, ਸਰਬਤ ਦੇ ਭਲੇ ਦੀ ਕੀਤੀ ਅਰਦਾਸ
ਪੁਲਿਸ ਦੀ ਜਾਂਚ ਵਿਚ ਪਤਾ ਲੱਗਾ ਕਿ ਜਿੰਨੀ ਦੇਰ ਨੌਜਵਾਨ ਬੈਂਕ ਵਿਚ ਰਿਹਾ, ਬਾਹਰ ਹਰਿਆਣਾ ਨੰਬਰ ਦੀ ਕਾਰ ਖੜ੍ਹੀ ਸੀ। ਨੌਜਵਾਨ ਦੇ ਫਰਾਰ ਹੁੰਦੇ ਹੀ ਕਾਰ ਵੀ ਉਥੋਂ ਚਲੀ ਗਈ। ਨੌਜਵਾਨ ਦਾ ਡ੍ਰੈੱਸ ਤੇ ਭਾਸ਼ਾ ਵੀ ਹਰਿਆਣਵੀ ਲੱਗ ਰਹੀ ਸੀ। ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਰਾਜਸਥਾਨ ਤੇ ਹਰਿਆਣਾ ਦੀ ਪੁਲਿਸ ਦੀ ਇਸ ਵਿਚ ਮਦਦ ਲਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: