ਅੰਮ੍ਰਿਤਸਰ ‘ਚ ਲੋਕ ਸਭਾ ਸਾਂਸਦ ਗੁਰਜੀਤ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਲਾਈਵ ਚੈਨਲ ਦੀ ਪਰਮਿਸ਼ਨ ਵਿਚ ਮਦਦ ਕਰਨ ਦੀ ਗੱਲ ਕਹੀ ਹੈ। ਨਾਲ ਹੀ ਔਜਲਾ SGPC ਨੂੰ ਲਿਖੀ ਚਿਠੀ ਲਿਖ ਕੇ ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਭੇਜੀ ਅਰਜ਼ੀ ਦੀ ਕਾਪੀ ਵੀ ਮੰਗੀ ਹੈ ਤਾਂਕਿ ਉਹ ਮਨਜ਼ੂਰੀ ਵਿਚ ਮਦਦ ਕਰ ਸਕਣ।
ਗੌਰਤਲਬ ਹੈ ਕਿ ਮੁੱਖ ਮੰਤਰੀ ਮਾਨ ਨੇ ਐੱਸਜੀਪੀਸੀ ਨੂੰ ਗੁਰਬਾਣੀ ਦਾ ਲਾਈਵ ਪ੍ਰਸਾਰਣ ਇੱਕ ਚੈਨਲ ਦੀ ਥਾਂ ਹੋਰ ਮਾਧਿਆਂ ਨਾਲ ਜਾਂ ਖੁਦ ਦੇ ਚੈਨਲ ਨਾਲ ਕਰਨ ਨੂੰ ਕਿਹਾ ਹੈ। ਪਹਿਲਾਂ ਤਾਂ ਇਸ ਦਾ ਵਿਰੋਧ ਕੀਤਾ ਗਿਆ ਪਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ SGPC ਵੱਲੋਂ ਮਨਜ਼ੂਰੀ ਮਿਲ ਗਈ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇੱਕ ਹਫਤੇ ਦੇ ਅੰਦਰ-ਅੰਦਰ ਪਹਿਲਾਂ ਯੂਟਿਊਬ ਚੈਨਲ ਤੇ ਫਿਰ ਕੇਂਦਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਲਾਈਵ ਚੈਨਲ ਰਾਹੀਂ ਸੰਗਤ ਤੱਕ ਗੁਰਬਾਣੀ ਨੂੰ ਪਹੁੰਚਾਉਣਗੇ ਪਰ ਪਰਮਿਸ਼ਨ ਦਿਵਾਉਣ ਵਿਚ ਸਹਿਯੋਗ ਕਰਨ ਲਈ ਐੱਸਜੀਪੀਸੀ ਨੇ ਸੂਬਾ ਸਰਕਾਰ ਨੂੰ ਕਿਹਾ ਹੈ। ਇਸ ਤੋਂ ਬਾਅਦ ਹੁਣ ਸਾਂਸਦ ਔਜਲਾ ਮਦਦ ਲਈ ਅੱਗੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਪੜ੍ਹਾਈ ਲਈ ਕੈਨੇਡਾ ਗਏ 21 ਸਾਲਾਂ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ
ਸਾਂਸਦ ਨੇ ਕਿਹਾ ਕਿ ਉਹ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਨਗਰੀ ਤੋਂ ਬਤੌਰ ਸਾਂਸਦ ਹਨ। ਇਸ ਲਈ ਉਨ੍ਹਾਂ ਦਾ ਫਰਜ਼ ਬਣਦਾ ਹੈ ਉਹ ਇਸ ਪਵਿੱਤਰ ਕੰਮ ਵਿਚ ਆਪਣੀ ਜ਼ਿੰਮੇਵਾਰੀ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਨਿਭਾਉਣ। ਉਨ੍ਹਾਂ ਨੇ ਐੱਸਜੀਪੀਸੀ ਨੂੰ ਲਾਈਵ ਪ੍ਰਸਾਰਣ ਦੀ ਮਨਜ਼ੂਰੀ ਲਈ ਭੇਜੀ ਗਈ ਫਾਈਲ ਦੀ ਇੱਕ ਕਾਪੀ ਮੰਗੀ ਹੈ ਤਾਂ ਕਿ ਉਹ ਇਸ ਦੀ ਪਰਮਿਸ਼ਨ ਜਲਦ ਦਿਵਾ ਸਕਣ।