ਬੈਂਗਲੁਰੂ ‘ਚ ਦਰਦਨਾਕ ਹਾਦਸੇ ਦੀ ਖ਼ਬਰ ਆ ਰਹੀ ਹੈ। ਇੱਥੇ ਇੱਕ ਮੈਟਰੋ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗ ਗਿਆ। ਇਸ ਸਮੇਂ ਇੱਕ ਔਰਤ ਆਪਣੇ ਬੇਟੇ ਨਾਲ ਉਹ ਨਿਰਮਾਣ ਅਧੀਨ ਖੰਭੇ ਦੇ ਨੇੜੇ ਤੋਂ ਲੰਘ ਰਹੀ ਸੀ, ਅਚਾਨਕ ਲੋਹੇ ਦਾ ਖੰਭਾ ਉਸ ‘ਤੇ ਡਿੱਗ ਪਿਆ। ਇਸ ਹਾਦਸੇ ‘ਚ ਔਰਤ ਤੇਜਸਵਨੀ ਅਤੇ ਉਸ ਦਾ ਤਿੰਨ ਸਾਲਾ ਬੇਟਾ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗਣ ਕਾਰਨ ਔਰਤ ਅਤੇ ਉਸ ਦੇ ਤਿੰਨ ਸਾਲਾ ਪੁੱਤਰ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ ਪਤੀ ਅਤੇ ਧੀ ਨੂੰ ਸੱਟਾਂ ਲੱਗੀਆਂ ਹਨ। ਅਧਿਕਾਰਤ ਜਾਣਕਾਰੀ ਮੁਤਾਬਕ ਜਦੋਂ ਇਹ ਪਰਿਵਾਰ ਦੋਪਹੀਆ ਵਾਹਨ ‘ਤੇ ਇੱਥੋਂ ਲੰਘ ਰਿਹਾ ਸੀ ਤਾਂ ਉਸੇ ਸਮੇਂ ਮੈਟਰੋ ਦਾ ਨਿਰਮਾਣ ਅਧੀਨ ਪਿੱਲਰ ਉਨ੍ਹਾਂ ‘ਤੇ ਡਿੱਗ ਗਿਆ।
ਇਹ ਵੀ ਪੜ੍ਹੋ : ਆਫਤਾਬ ਦੀ ਨਵੀਂ ਫ਼ਰਮਾਇਸ਼ : ਹੁਣ ਜੇਲ੍ਹ ‘ਚ ਮੰਗੀਆਂ ਕਾਨੂੰਨੀ ਕਿਤਾਬਾਂ, ਅਦਾਲਤ ਨੇ 14 ਦਿਨਾਂ ਦਾ ਹਿਰਾਸਤ ਵਧਾਇਆ
ਇਸ ਘਟਨਾ ਸਬੰਧੀ ਪੁਲਿਸ ਮੁਤਾਬਕ ਤੇਜਸਵਨੀ ਦਾ ਪਤੀ ਬਾਈਕ ਚਲਾ ਰਿਹਾ ਸੀ ਅਤੇ ਉਹ ਦੋ ਬੱਚਿਆਂ ਨਾਲ ਪਿੱਛੇ ਬੈਠੀ ਸੀ। ਪੁਲਿਸ ਨੇ ਦੱਸਿਆ ਕਿ ਤੇਜਸਵਨੀ ਅਤੇ ਉਸ ਦੇ ਪਤੀ ਦੋਵਾਂ ਨੇ ਹੈਲਮੇਟ ਪਾਇਆ ਹੋਇਆ ਸੀ। ਹਾਦਸੇ ‘ਚ ਸਾਰੇ ਜਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਰ ਹਸਪਤਾਲ ‘ਚ ਇਲਾਜ਼ ਦੌਰਾਨ ਔਰਤ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: