ਰਿਜ਼ਰਵ ਬੈਂਕ ਨੇ ਮਈ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਵਾਰ ਤੀਜੇ ਤੇ ਚੌਥੇ ਸ਼ਨੀਵਾਰ ਦੇ ਨਾਲ ਐਤਵਾਰ ਦੀਆਂ ਛੁੱਟੀਆਂ ਨੂੰ ਮਿਲਾ ਕੇ ਬੈਂਕ ਕੁੱਲ 11 ਦਿਨ ਬੰਦ ਰਹਿਣਗੇ। ਆਰਬੀਆਈ ਵੱਲੋਂ ਜਾਰੀ ਕੈਲੰਡਰ ਮੁਤਾਬਕ ਇਹ ਛੁੱਟੀਆਂ, ਈਦ, ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ, ਬਸਾਵਾ ਜਯੰਤੀ, ਅਕਸ਼ੈ ਤ੍ਰਿਤਯਾ, ਰਵਿੰਦਰਨਾਥ ਟੈਗੋਰ ਦੇ ਜਨਮ ਦਿਨ ਤੇ ਬੁੱਧ ਪੂਰਨਿਮਾ ਨਾਲ ਸਬੰਧਤ ਹਨ।
ਅੱਜ ਕੱਲ ਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਦਾ ਟਰੈਂਡ ਹੈ ਤੇ ਲੋਕ ਘਰ ਬੈਠੇ ਹੀ ਬਹੁਤ ਆਸਾਨੀ ਨਾਲ ਬੈਂਕ ਦੇ ਲੈਣ-ਦੇਣ ਨਿਪਟਾ ਲੈਂਦੇ ਹਨ ਪਰ ਕਈ ਵਾਰ ਅਜਿਹੇ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਤੁਹਾਨੂੰ ਬੈਂਕ ਜਾਣ ਦੀ ਲੋੜ ਪੈਂਦੀ ਹੈ। ਜੇਕਰ ਤੁਹਾਨੂੰ ਅਜਿਹਾ ਕੋਈ ਕੰਮ ਹੈ ਜਿਸ ਵਿਚ ਤੁਹਾਨੂੰ ਬੈਂਕ ਬ੍ਰਾਂਚ ਜਾਣ ਦੀ ਲੋੜ ਪੈ ਸਕਦੀ ਹੈ ਤਾਂ ਤੁਹਾਨੂੰ ਇਨ੍ਹਾਂ ਛੁੱਟੀਆਂ ਦਾ ਧਿਆਨ ਰੱਖਣਾ ਹੋਵੇਗਾ ਨਹੀਂ ਤਾਂ ਤੁਹਾਡਾ ਕੋਈ ਲੈਣ-ਦੇਣ ਵਿਚ ਹੀ ਰੁਕ ਸਕਦਾ ਹੈ।
1 ਮਈ ਐਤਵਾਰ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ 2 ਮਈ ਰਮਜਾਦ-ਈਨਦ ਕਾਰਨ ਬੈਂਕ ਬੰਦ ਰਹਿਣਗੇ, 3 ਮਈ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ, 4 ਮਈ ਨੂੰ ਈਦ-ਉਪਲ-ਫਿਤਰ ਕਾਰਨ, 8 ਮਈ ਨੂੰ ਐਤਵਾਰ, 9 ਮਈ ਨੂੰ ਰਵਿੰਦਰ ਨਾਥ ਟੈਗੋਰ ਦੀ ਜਯੰਤੀ, 14 ਮਈ ਨੂੰ ਦੂਜਾ ਸ਼ਨੀਵਾਰ, 15 ਮਈ ਨੂੰ ਐਤਵਾਰਤ 19 ਮਈ ਨੂੰ ਬੁੱਧ ਪੂਰਨਿਮਾ, 22 ਮਈ ਨੂੰ ਐਤਵਾਰ, 24 ਮਈ ਨੂੰ ਕਾਜੀ ਨਜਰਾਲੂ ਇਸਲਾਮ ਜਨਮਦਿਨ, 28 ਮਈ ਨੂੰ ਚੌਥਾ ਸ਼ਨੀਵਾਰ ਤੇ 29 ਮਈ ਨੂੰ ਐਤਵਾਰ ਕਾਰਨ ਬੈਂਕਾਂ ਵਿਚ ਛੁੱਟੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਵੱਡਾ ਬਿਆਨ, “ਪੰਜਾਬ ‘ਚ ਜਲਦ ਖਤਮ ਹੋਵੇਗਾ ਬਿਜਲੀ ਸੰਕਟ”
ਆਰਬੀਆਈ ਵੱਲੋਂ ਬੈਂਕ ਦੀਆਂ ਛੁੱਟੀਆਂ ਰਾਸ਼ਟਰੀ ਤੇ ਖੇਤਰੀ ਤਿਓਹਾਰਾਂ ਦੇ ਮੱਦੇਨਜ਼ਰ ਤਿਆਰ ਕੀਤੀਆਂ ਜਾਂਦੀਆਂ ਹਨ। ਰਾਸ਼ਟਰੀ ਛੁੱਟੀ ਨੂੰ ਪੂਰੇ ਦੇਸ਼ ਭਰ ਵਿਚ ਲਾਗੂ ਕੀਤਾ ਜਾਂਦਾ ਹੈ ਜਦੋਂ ਕਿ ਖੇਤਰੀ ਛੁੱਟੀਆਂ ਸੂਬਿਆਂ ਮੁਤਾਬਕ ਲਾਗੂ ਹੁੰਦੀ ਹੈ।