ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ‘ਤੇ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੀ ਹੱਤਿਆ ਦੇ ਮਾਮਲੇ ‘ਚ ਬੀਤੇ ਬੁੱਧਵਾਰ ਨੂੰ 12 ਜਵਾਨਾਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਹਨ। ਇਹ ਨੋਟਿਸ ਧਾਰਾ 160 ਦੇ ਤਹਿਤ ਭੇਜਿਆ ਗਿਆ ਹੈ। ਇਸ ਵਿਚ ਜਵਾਨਾਂ ਨੂੰ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਬਠਿੰਡਾ ਛਾਉਣੀ ਦੇ SHO ਗੁਰਦੀਪ ਸਿੰਘ ਨੇ ਜਵਾਨਾਂ ਨੂੰ ਭੇਜੇ ਨੋਟਿਸ ਦੀ ਪੁਸ਼ਟੀ ਕੀਤੀ ਹੈ।
SHO ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਫੌਜ ਦੇ ਜਵਾਨਾਂ ਨੂੰ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਫੌਜ ਆਪਣੇ ਪੱਧਰ ‘ਤੇ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਪੁਲਿਸ ਇਸ ਤੋਂ ਸੰਤੁਸ਼ਟ ਨਹੀਂ ਹੈ। SSP ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਕਤਲੇਆਮ ਤੋਂ ਬਾਅਦ ਥਾਣਾ ਕੈਂਟ ਵਿੱਚ ਯੂਨਿਟ ਦੇ ਮੇਜਰ ਸ਼ੁਕਲਾ ਦੇ ਬਿਆਨਾਂ ’ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਫੌਜ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
SSP ਗੁਲਨੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਉਸ ਸਮੇਂ ਡਿਊਟੀ ’ਤੇ ਮੌਜੂਦ 12 ਜਵਾਨਾਂ ਤੋਂ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੁਝ ਸ਼ੱਕੀ ਤੱਥ ਸਾਹਮਣੇ ਆਏ ਹਨ। ਜਿਸ ਕਾਰਨ ਪੁਲਿਸ ਹੁਣ ਉਨ੍ਹਾਂ 12 ਜਵਾਨਾਂ ਤੋਂ ਪੁੱਛਗਿੱਛ ਕਰੇਗੀ। ਪੁਲਿਸ ਸੂਤਰਾਂ ਅਨੁਸਾਰ ਗਨਰ ਨਾਗਾ ਸੁਰੇਸ਼ ਅਤੇ ਗਨਰ ਦੇਸਾਈ ਮੋਹਨ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ: ਮੋਹਾਲੀ ‘ਚ ਹੋ ਸਕਦੈ ਵਿਸ਼ਵ ਕੱਪ ਦਾ ਮੈਚ, 79.46 ਕਰੋੜ ਦਾ ਫੰਡ ਜਾਰੀ
ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਗਵਾਹ ਗਨਰ ਦੇਸਾਈ ਮੋਹਨ ਅਤੇ ਗਨਰ ਨਾਗਾ ਸੁਰੇਸ਼ ਦੇ ਬਿਆਨਾਂ ‘ਤੇ ਸ਼ੱਕ ਪ੍ਰਗਟਾਇਆ ਹੈ। ਹਮਲਾਵਰਾਂ ਦੀ ਗਿਣਤੀ, ਉਨ੍ਹਾਂ ਦਾ ਕੁੜਤਾ ਪਜਾਮਾ ਪਹਿਨ ਕੇ ਆਉਣਾ ਅਤੇ ਇੱਕ ਹੱਥ ਵਿੱਚ ਕੁਹਾੜੀ ਅਤੇ ਦੂਜੇ ਵਿੱਚ ਰਾਈਫਲ ਹੋਣਾ ਆਪਣੇ ਆਪ ਵਿੱਚ ਸ਼ੱਕ ਪੈਦਾ ਕਰਦਾ ਹੈ। ਕਿਉਂਕਿ ਸਾਰੇ ਸ਼ਹੀਦ ਜਵਾਨਾਂ ‘ਤੇ ਗੋਲੀਆਂ ਦੇ ਨਿਸ਼ਾਨ ਸਨ ਅਤੇ ਕਿਸੇ ਨੂੰ ਵੀ ਕੁਹਾੜੀ ਨਾਲ ਨਹੀਂ ਮਾਰਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: