ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ‘ਚ ਇਕ ਅਹਿਮ ਕਦਮ ਚੁੱਕਿਆ ਹੈ। ਦਰਅਸਲ, ਬੋਰਡ ਨੇ ਰਣਜੀ ਟਰਾਫੀ ਦੇ ਆਗਾਮੀ ਸੀਜ਼ਨ ਲਈ ਤਿੰਨ ਮਹਿਲਾ ਅੰਪਾਇਰਾਂ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਰਣਜੀ ਟਰਾਫੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਮਹਿਲਾ ਟੂਰਨਾਮੈਂਟ ਵਿੱਚ ਅੰਪਾਇਰਿੰਗ ਕਰਦੀ ਨਜ਼ਰ ਆਉਣਗੀਆਂ।
ਨਾਲ ਹੀ, ਭਾਰਤੀ ਕ੍ਰਿਕਟ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਪੁਰਸ਼ਾਂ ਦੀ ਕ੍ਰਿਕਟ ਵਿੱਚ ਔਰਤਾਂ ਅੰਪਾਇਰਿੰਗ ਕਰਦੀਆਂ ਨਜ਼ਰ ਆਉਣਗੀਆਂ। ਬੀਸੀਸੀਆਈ ਨੇ ਵਰਿੰਦਾ ਰਾਠੀ, ਜਨਾਨੀ ਨਾਰਾਇਣਨ ਅਤੇ ਗਾਇਤਰੀ ਵੇਣੂਗੋਪਾਲਨ ਨੂੰ ਰਣਜੀ ਟਰਾਫੀ ਲਈ ਅੰਪਾਇਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਮੁਕੱਦਮਾ ਚਲਾਉਣ ਦੀ ਵਿਜੀਲੈਂਸ ਨੂੰ ਮਿਲੀ ਮਨਜ਼ੂਰੀ
‘ਦਿ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਣਜੀ ਟਰਾਫੀ ਦਾ ਘਰੇਲੂ ਸੀਜ਼ਨ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਹੋਵੇਗਾ ਅਤੇ ਤਿੰਨ ਔਰਤਾਂ ਦੀ ਇਹ ਤਿਕੜੀ ਰਣਜੀ ਟਰਾਫੀ ਦੇ ਆਗਾਮੀ ਸੀਜ਼ਨ ਵਿੱਚ ਅੰਪਾਇਰਿੰਗ ਕਰਦੀ ਨਜ਼ਰ ਆਵੇਗੀ। ਬੋਰਡ ਅਧਿਕਾਰੀ ਨੇ ਕਿਹਾ ਹੈ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ, ਅਸੀਂ ਮਹਿਲਾ ਅੰਪਾਇਰਾਂ ਨੂੰ ਵੀ ਅੱਗੇ ਵੀ ਪੁਰਸ਼ ਕ੍ਰਿਕਟ ‘ਚ ਜਾਣ ਦਾ ਮੌਕਾ ਦੇਵਾਂਗੇ।
ਜ਼ਿਕਰਯੋਗ ਹੈ ਕਿ ਕਿ ਵਰਿੰਦਾ ਰਾਠੀ, ਨਾਰਾਇਣਨ ਅਤੇ ਵੇਣੂਗੋਪਾਲਨ ਰਣਜੀ ਟਰਾਫੀ ਦੇ ਦੂਜੇ ਦੌਰ ਤੋਂ ਅੰਪਾਇਰਿੰਗ ਸ਼ੁਰੂ ਕਰਨਗੇ। ਇਹ ਤਿੰਨੇ ਪਹਿਲੇ ਗੇੜ ਵਿੱਚ ਨਹੀਂ ਨਜ਼ਰ ਆਉਣਗੇ, ਕਿਉਂਕਿ ਤਿੰਨੋਂ ਮਹਿਲਾ ਅੰਪਾਇਰ ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼ ਵਿੱਚ ਕੰਮ ਕਰਦੇ ਨਜ਼ਰ ਆਉਣਗੀਆਂ।
ਵੀਡੀਓ ਲਈ ਕਲਿੱਕ ਕਰੋ -: