ਬੀਸੀਸੀਆਈ ਨੇ ਸਾਲ 2022 ਲਈ ਭਾਰਤ ਦੇ ਤਿੰਨਾਂ ਫਾਰਮੈਟਾਂ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਚ ਰਿਸ਼ਭ ਪੰਤ ਦਾ ਨਾਂ ਵੀ ਇਕ ਸ਼੍ਰੇਣੀ ‘ਚ ਸ਼ਾਮਲ ਹੈ।
ਬੱਲੇਬਾਜ਼ੀ ਵਿੱਚ ਰਿਸ਼ਭ ਪੰਤ ਅਤੇ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਬੀਸੀਸੀਆਈ ਵੱਲੋਂ 2022 ਵਿੱਚ ਜਾਰੀ ਕੀਤੇ ਗਏ ਟੈਸਟ ਕ੍ਰਿਕਟ ਵਿੱਚ ਟੌਪ ਪਰਫਾਰਮਰ ਰਿਹਾ, ਜਦੋਂ ਕਿ ਸ਼੍ਰੇਅਸ ਅਈਅਰ ਵਨਡੇ ਕ੍ਰਿਕਟ ਵਿੱਚ ਅਤੇ ਮੁਹੰਮਦ ਸਿਰਾਜ ਗੇਂਦਬਾਜ਼ੀ ਵਿੱਚ ਟੌਪ ਪਰਫਾਰਮ ਕਰਨ ਵਾਲੇ ਸਨ।
ਟੀ-20 ਕ੍ਰਿਕਟ ਵਿੱਚ ਬੀਸੀਸੀਆਈ ਨੇ ਸੂਰਿਆਕੁਮਾਰ ਯਾਦਵ ਅਤੇ ਗੇਂਦਬਾਜ਼ੀ ਵਿੱਚ ਭੁਵਨੇਸ਼ਵਰ ਕੁਮਾਰ ਨੂੰ ਚੁਣਿਆ ਗਿਆ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਨਾਂ ਤਿੰਨੋਂ ਫਾਰਮੈਟਾਂ ਵਿੱਚ ਸ਼ਾਮਲ ਨਹੀਂ ਹੈ।
ਆਓ ਦੇਖਦੇ ਹਾਂ ਸਾਲ 2022 ਲਈ ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ
ਟੈਸਟ ਕ੍ਰਿਕਟ
- ਰਿਸ਼ਭ ਪੰਤ
ਮੈਚ-7
ਰਨ – 680
50- 4
100- 2 - ਜਸਪ੍ਰੀਤ ਬੁਮਰਾਹ
ਮੈਚ – 5
ਵਿਕਟ – 22
2 ਵਾਰ ਪੰਜ ਵਿਕਟ ਹਾਸਿਲ ਕੀਤੇ
ਵਨਡੇ ਕ੍ਰਿਕਟ
- ਸ਼੍ਰੇਅਸ ਅਈਅਰ
ਮੈਚ – 17
ਰਨ – 724
50 – 6
100 – 1 - ਮੁਹੰਮਦ ਸਿਰਾਜ
ਮੈਚ – 15
ਵਿਕਟ-24
ਟੀ-20 ਕ੍ਰਿਕਟ
- ਸੂਰਿਆਕੁਮਾਰ ਯਾਦਵ
ਮੈਚ -31
ਦੌੜਾਂ – 1164
50- 9
100- 2 - ਭੁਵਨੇਸ਼ਵਰ ਕੁਮਾਰ
ਮੈਚ -32
ਵਿਕਟਾਂ – 37
ਰਿਸ਼ਭ ਪੰਤ ਨੇ ਹਾਲ ਹੀ ‘ਚ ਬੰਗਲਾਦੇਸ਼ ਖਿਲਾਫ ਖੇਡੀ ਗਈ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ਸਿਰਫ਼ 20 ਕ੍ਰਿਕਟਰਾਂ ਨੂੰ ਮਿਲੇਗਾ ਵਨਡੇ ਵਰਲਡ ਕੱਪ ‘ਚ ਮੌਕਾ, BCCI ਦੀ ਰਿਵਿਊ ਮੀਟਿੰਗ ‘ਚ ਵੱਡਾ ਫੈਸਲਾ