ਇਮਰਾਨ ਖਾਨ ਹੁਣ ਸਾਬਕਾ ਪ੍ਰਧਾਨ ਮੰਤਰੀ ਬਣ ਚੁੱਕੇ ਹਨ। ਬੇਭਰੋਸਗੀ ਮਤੇ ਵਿਚ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ। ਪਾਕਿਸਤਾਨ ਦੀ ਸੱਤਾ ਤੋਂ ਇਮਰਾਨ ਖਾਨ ਦੀ ਬੇਦਖਲੀ ਹੋ ਚੁੱਕੀ ਹੈ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਨਵੇਂ ਵਜ਼ੀਰ-ਏ-ਆਜ਼ਮ ਬਣਨ ਦੀ ਰਾਹ ‘ਤੇ ਹਨ। ਸੋਮਵਾਰ ਨੂੰ ਪਾਕਿਸਤਾਨ ਸੰਸਦ ‘ਚ ਨਵੇਂ ਪੀਐੱਮ ਦਾ ਐਲਾਨ ਹੋਵੇਗਾ। ਸ਼ਹਿਬਾਜ਼ ਸ਼ਰੀਫ ਨੇ ਪੀਐੱਮ ਬਣਨ ਤੋਂ ਪਹਿਲਾਂ ਹੀ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਜਦੋਂ ਤੱਕ ਕਸ਼ਮੀਰ ਦਾ ਮੁੱਦਾ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਭਾਰਤ ਨਾਲ ਗੱਲਬਾਤ ਨਹੀਂ ਹੋਵੇਗੀ। ਸਿਆਸੀ ਮਾਹਿਰ ਮੰਨਦੇ ਹਨ ਕਿ ਪਾਕਿਸਤਾਨ ਦੀ ਸਿਆਸਤ ਦੀ ਸ਼ੁਰੂਆਤ ਭਾਰਤ ਤੋਂ ਹੁੰਦੀ ਹੈ ਤੇ ਅੰਤ ਵੀ ਭਾਰਤ ‘ਤੇ ਬਿਆਨ ਦੇ ਕੇ ਹੁੰਦਾ ਹੈ। ਆਪਣੀ ਸੱਤਾ ਗੁਆਚਣ ਦੇ ਡਰ ਤੋਂ ਵਾਰ-ਵਾਰ ਜਨਤਾ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਇਕ ਪਾਸੇ ਭਾਰਤ ਦੀ ਤਾਰੀਫ ਕੀਤੀ ਤੇ ਦੂਜੇ ਪਾਸੇ ਨਵੇਂ ਪੀਐੱਮ ਬਣਨ ਵੱਲ ਵਧ ਰਹੇ ਸ਼ਹਿਬਾਜ਼ ਸ਼ਰੀਫ ਨੇ ਭਾਰਤ ਖਿਲਾਫ ਬਿਆਨ ਦਿੱਤਾ।
ਦੱਸ ਦੇਈਏ ਕਿ ਇਸ ਵਕਤ ਪਾਕਿਸਤਾਨ ਰਾਜਨੀਤਕ ਸੰਕਟ ਤੋਂ ਇਲਾਵਾ ਮਹਿੰਗਾਈ, ਵਧਦੀ ਬੇਰੋਜ਼ਗਾਰੀ ਤੇ ਖਰਬਾਂ ਦੇ ਵਿਦੇਸ਼ੀ ਕਰਜ਼ੇ ਨਾਲ ਜੂਝ ਰਿਹਾ ਹੈ। ਇਮਰਾਨ ਖਾਨ ਦੀ ਵਿਦਾਈ ਤੋਂ ਬਾਅਦ ਸ਼ਹਿਬਾਜ਼ ਸ਼ਰੀਫ ਦੇ ਸਾਹਮਣੇ ਪਾਕਿਸਾਤਨ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨਾ ਨਹੀਂ ਚੁਣੌਤੀ ਹੈ ਪਰ ਆਪਣੀ ਆਵਾਮ ਨੂੰ ਨੌਕਰੀ ਦੇਣ, ਮਹਿੰਗਾਈ ‘ਤੇ ਕਾਬੂ ਪਾਉਣ ਅਤੇ ਦੇਸ਼ ਦੀ ਆਰਥਿਕ ਮਜ਼ਬੂਤੀ ‘ਤੇ ਗੱਲ ਕਰਨ ਦੀ ਬਜਾਏ ਉਹ ਕਸ਼ਮੀਰ ਦਾ ਰਾਗ ਅਲਾਪ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਇੱਕ ਏਸੀ ਨਾਲ ਦੋ ਕਮਰਿਆਂ ਨੂੰ ਠੰਡਾ ਕਰਨ ਲਈ ਬੰਦੇ ਨੇ ਲਗਾਇਆ ਅਜਿਹਾ ਜੁਗਾੜ, ਦੇਖ ਹੋ ਜਾਓਗੇ ਹੈਰਾਨ
ਗੌਰਤਲਬ ਹੈ ਕਿ ਤਿੰਨ ਸਾਲ, 7 ਮਹੀਨੇ ਤੇ 23 ਦਿਨਾਂ ਬਾਅਦ ਇਮਰਾਨ ਖਾਨ ਪਾਕਿਸਤਾਨ ਦੇ ਨੈਸ਼ਨਲ ਅਸੈਂਬਲੀ ਸੈਸ਼ਨ ਵਿਚ ਬੇਭਰੋਸਗੀ ਪ੍ਰਸਤਾਵ ਹਾਰ ਗਏ। ਐਤਵਾਰ ਨੂੰ ਪਾਕਿ ਸੰਸਦ ‘ਚ 342 ਸੰਸਦੀ ਸਦਨ ਵਿਚ ਬੇਭਰੋਸਗੀ ਪ੍ਰਸਤਾਵ ਦੇ ਪੱਖ ‘ਚ 174 ਮੈਂਬਰਾਂ ਨੇ ਵੋਟ ਕੀਤਾ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ, ਜੋ ਮੌਜੂਦਾ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਹਨ, ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਬਿਲਾਵਲ ਭੁੱਟੋ ਨੂੰ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ।