ਬਿਕਰਮ ਮਜੀਠੀਆ ਸਾਢੇ ਪੰਜ ਮਹੀਨੇ ਪਟਿਆਲਾ ਜੇਲ੍ਹ ਵਿੱਚ ਰਹਿਣ ਮਗਰੋਂ ਕੱਲ੍ਹ ਸ਼ਾਮ ਨੂੰ ਜ਼ਮਾਨਤ ‘ਤੇ ਬਾਹਰ ਆਏ। ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਹ ਆਪਣੇ ਚੰਡੀਗੜ੍ਹ ਵਿਖੇ ਘਰ ਪਹੁੰਚੇ। ਮਜੀਠੀਆ ਦੇ ਬਾਹਰ ਆਉਣ ਮਗਰੋਂ ਉਨ੍ਹਾਂ ਨੂੰ ਮਿਲਣ ਵਾਲੇ ਪਹੁੰਚ ਰਹੇ ਹਨ। ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਦੇ ਆਗੂ ਦਲਜੀਤ ਸਿੰਘ ਚੀਮਾ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ।
ਦੱਸ ਦੇਈਏ ਕਿ ਬਾਹਰ ਆਉਂਦੇ ਹੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਘੁੱਟ ਕੇ ਜੱਫੀ ਪਾਵਾਂਗਾ। ਮਾਪਿਆਂ ਦੇ ਚਰਨ ਛੂਹ ਕੇ ਆਸ਼ੀਰਵਾਦ ਲਵਾਂਗਾ। ਉਨ੍ਹਾਂ ਕਿਹਾ ਕਿ ਮਾਲਕ ਦੀ ਮੇਰੇ ਉਪਰ ਅਪਾਰ ਬਖਸ਼ਿਸ਼ ਹੋਈ ਹੈ। ਮੇਰੇ ਖਿਲਾਫ ਜੋ ਸਾਜ਼ਿਸ਼ ਹੋਈ, ਉਸ ਦਾ ਜਵਾਬ ਕੋਰਟ ਤੇ ਲੋਕਾਂ ਨੇ ਦੇ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਤਾਂ ਬਹੁਤ ਛੋਟਾ ਜਿਹਾ ਅਤਿਆਚਾਰ ਹੈ।
ਜੁਰਮ ਨਾਲ ਕਿਵੇਂ ਟਕਰਾਉਣਾ ਹੈ, ਇਹ ਗੁਰੂ ਸਾਹਿਬ ਸਾਨੂੰ ਸਿਖਾ ਗਏ ਹਨ। ਮਜੀਠੀਆ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਤੋਂ ਉਪਰ ਕੋਈ ਨਹੀਂ। ਜਿਨ੍ਹਾਂ ਨੇ 25 ਸਾਲ ਜਾਂ ਡਬਲ ਸਜ਼ਾ ਪੂਰੀ ਕਰ ਲਈ, ਉਨ੍ਹਾਂ ਨੂੰ ਵੀ ਸਰਕਾਰ 75ਵੇਂ ਆਜ਼ਾਦੀ ਦਿਹਾੜੇ ‘ਤੇ ਰਿਹਾਅ ਕਰੇ। ਮਜੀਠੀਆ ਨੇ ਕਿਹਾ ਕਿ ਮੇਰੇ ਖਿਲਾਫ ਕਾਂਗਰਸ ਨੇ ਸਾਜ਼ਿਸ਼ ਰਚੀ ਸੀ। ਮੈਨੂੰ ਚੋਣ ਨਾ ਲੜਨ ਦੇਣ ਦੀ ਪੂਰੀ ਪਲਾਨਿੰਗ ਸੀ।
ਇਹ ਵੀ ਪੜ੍ਹੋ : ਲੰਪੀ ਕਰਕੇ 400 ਪਸ਼ੂਆਂ ਦੀ ਮੌਤ, 20,000 ਤੋਂ ਵੱਧ ਗਾਵਾਂ ਲਪੇਟ ‘ਚ, ਪ੍ਰਨੀਤ ਕੌਰ ਨੇ ਡੇਅਰੀ ਮੰਤਰੀ ਨੂੰ ਲਿਖੀ ਚਿੱਠੀ
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠਿੀਆ ਨੂੰ ਜ਼ਮਾਨਤ ਦੇ ਦਿੱਤੀ। ਇਸ ਦੌਰਾਨ ਹਾਈਕੋਰਟ ਨੇ ਕਿਹਾ ਕਿ ਮਜੀਠੀਆ ਨੂੰ ਕਸੂਰਵਾਰ ਸਾਬਿਤ ਕਰਨ ਲਾਇਕ ਸਬੂਤ ਨਹੀਂ ਹੈ। ਪੁਲਿਸ ਨੇ ਮਜੀਠੀਆ ‘ਤੇ 8 ਸਾਲਾਂ ਬਾਅਦ ਕੇਸ ਦਰਜ ਕੀਤਾ, ਇਹ ਸਭ ਸਿਆਸੀ ਬਦਲਾਖੋਰੀ ਕਰਕੇ ਕੀਤਾ ਗਿਆ। ਕੇਸ ਦਰਜ ਕਰਨ ਦੇ 8 ਮਹੀਨੇ ਬਾਅਦ ਵੀ ਪੁਲਿਸ ਕੋਈ ਸਬੂਤ ਨਹੀਂ ਜੁਟਾ ਸਕੀ। ਮਜੀਠੀਆ ਦਾ ਰਿਮਾਂਡ ਤੱਕ ਨਹੀਂ ਮੰਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: