ਭਾਰਤੀ ਰੇਲਵੇ (IRCTC) ਨੇ ਸੋਮਵਾਰ ਨੂੰ ਇੱਕ ਸਪੈਸ਼ਲ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ਸ਼ੁਰੂ ਕੀਤੀ ਹੈ। ਇਹ ਟਰੇਨ ਉੱਤਰ ਪੂਰਬ ਸਰਕਟ ਨੂੰ ਪੂਰਾ ਕਰਨ ਲਈ ਨਵੀਂ ਦਿੱਲੀ ਤੋਂ ਰਵਾਨਾ ਹੋਈ ਹੈ। ਰੇਲ ਮੰਤਰਾਲੇ ਨੇ ਇਸ ਲਗਜ਼ਰੀ ਟਰੇਨ ਦੇ ਅੰਦਰ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਭਾਰਤ ਗੌਰਵ ਟੂਰਿਸਟ ਟਰੇਨ ਦੀ ਸ਼ੁਰੂਆਤ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੀਆਂ “ਏਕ ਭਾਰਤ ਸ੍ਰੇਸ਼ਠ ਭਾਰਤ” ਅਤੇ “ਦੇਖੋ ਆਪਣਾ ਦੇਸ਼” ਪਹਿਲਕਦਮੀਆਂ ਦੇ ਤਹਿਤ ਹੈ। ਦਿੱਲੀ, ਗਾਜ਼ੀਆਬਾਦ, ਅਲੀਗੜ੍ਹ, ਟੁੰਡਲਾ, ਇਟਾਵਾ, ਕਾਨਪੁਰ, ਲਖਨਊ ਅਤੇ ਵਾਰਾਣਸੀ ਤੋਂ ਇਸ ਟਰੇਨ ਵਿੱਚ ਬੋਰਡਿੰਗ ਅਤੇ ਡੀ-ਬੋਰਡਿੰਗ ਦੀ ਇਜਾਜ਼ਤ ਹੋਵੇਗੀ।
ਇਹ ਡੀਲਕਸ ਏਸੀ ਟਰੇਨ ਕੁੱਲ 156 ਸੈਲਾਨੀਆਂ ਨੂੰ ਲਿਜਾ ਸਕਦੀ ਹੈ। ਇਸ ਵਿੱਚ AC 1 ਅਤੇ AC 2 ਕੋਚ ਦੀ ਵਿਵਸਥਾ ਹੈ। ਇਸ ਆਧੁਨਿਕ ਡੀਲਕਸ ਏਸੀ ਟੂਰਿਸਟ ਟਰੇਨ ‘ਚ ਦੋ ਵਧੀਆ ਫੂਡ ਰੈਸਟੋਰੈਂਟ ਤੋਂ ਇਲਾਵਾ ਮਿੰਨੀ ਲਾਇਬ੍ਰੇਰੀ ਵਰਗੀਆਂ ਕਈ ਸੁਵਿਧਾਵਾਂ ਉਪਲਬਧ ਹੋਣਗੀਆਂ। ਰੇਲ ਮੰਤਰਾਲੇ ਦੇ ਅਧਿਕਾਰਤ ਬਿਆਨ ਦੇ ਅਨੁਸਾਰ, ਇਹ ਰੇਲਗੱਡੀ ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਨੂੰ ਕਵਰ ਕਰਦੇ ਹੋਏ ਉੱਤਰ ਪੂਰਬ ਸਰਕਟ ਦੀ ਯਾਤਰਾ 15 ਦਿਨਾਂ ਵਿੱਚ ਕਰੇਗੀ।
21 ਮਾਰਚ 2023 ਨੂੰ ਦਿੱਲੀ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ ਰੇਲ ਯਾਤਰਾ ਅਸਾਮ ਦੇ ਗੁਹਾਟੀ, ਸਿਵਸਾਗਰ, ਜੋਰਹਾਟ ਅਤੇ ਕਾਜ਼ੀਰੰਗਾ ਨੂੰ ਕਵਰ ਕਰੇਗੀ। ਤ੍ਰਿਪੁਰਾ ‘ਚ ਉਨਾਕੋਟੀ, ਅਗਰਤਲਾ ਅਤੇ ਉਦੈਪੁਰ ਜਾਣਗੇ। ਇਹ ਨਾਗਾਲੈਂਡ ਦੇ ਦੀਮਾਪੁਰ ਅਤੇ ਕੋਹਿਮਾ ਤੋਂ ਹੁੰਦੇ ਹੋਏ ਮੇਘਾਲਿਆ ਦੇ ਸ਼ਿਲਾਂਗ ਅਤੇ ਚੇਰਾਪੁੰਜੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਕਾਨੂੰਨ ਵਿਵਸਥਾ ਦਾ DGP ਨੇ ਲਿਆ ਜਾਇਜ਼ਾ, ਅਧਿਕਾਰੀਆਂ ਤੋਂ ਮੰਗੀ ਰਿਪੋਰਟ
ਇਸ ਤੋਂ ਬਾਅਦ ਉਮਾਨੰਦ ਮੰਦਰ ਅਤੇ ਬ੍ਰਹਮਪੁੱਤਰ ‘ਤੇ ਸੂਰਜ ਡੁੱਬਣ ਦੀ ਯਾਤਰਾ ਦਾ ਆਨੰਦ ਮਾਣ ਸਕੋਗੇ। ਇਹ ਰੇਲਗੱਡੀ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਤੋਂ ਅਗਲੀ ਮੰਜ਼ਿਲ ਤੱਕ 30 ਕਿਲੋਮੀਟਰ ਦੂਰ ਨਾਹਰਲਾਗੁਨ ਰੇਲਵੇ ਸਟੇਸ਼ਨ ਤੱਕ ਵੀ ਜਾਵੇਗੀ। ਇਸ ਯਾਤਰਾ ਵਿੱਚ ਅਹੋਮ ਰਾਜ ਦੀ ਪੁਰਾਣੀ ਰਾਜਧਾਨੀ ਸ਼ਿਵਸਾਗਰ ਵੀ ਦੇਖਣ ਨੂੰ ਮਿਲੇਗਾ।
ਇਹ AC 2-ਟੀਅਰ ਵਿੱਚ 1,06,990 ਰੁਪਏ ਪ੍ਰਤੀ ਵਿਅਕਤੀ, AC-1 ਕੈਬਿਨ ਵਿੱਚ ਪ੍ਰਤੀ ਵਿਅਕਤੀ 1,31,990 ਰੁਪਏ ਅਤੇ AC-1 ਕੂਪ ਵਿੱਚ 1,49,290 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ। ਟਿਕਟ ਵਿੱਚ ਰੇਲ ਯਾਤਰਾ, ਹੋਟਲ ਵਿੱਚ ਠਹਿਰਨ, ਸਾਰੇ ਸ਼ਾਕਾਹਾਰੀ ਭੋਜਨ, ਸਬੰਧਤ ਸ਼ਹਿਰਾਂ ਵਿੱਚ ਸੈਰ-ਸਪਾਟਾ ਅਤੇ ਹੋਰ ਖਰਚਿਆਂ ਤੋਂ ਇਲਾਵਾ ਯਾਤਰਾ ਬੀਮਾ ਖਰਚੇ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: